HOME » Top Videos » Punjab
Share whatsapp

ਆਸਟਰੇਲੀਆ : ਸੜਕ ਹਾਦਸੇ ‘ਚ ਸਮਾਣਾ ਦੇ ਪਤੀ-ਪਤਨੀ ਸਣੇ ਭਤੀਜੇ ਦੀ ਮੌਤ

Punjab | 02:30 PM IST Mar 11, 2020

ਆਸਟ੍ਰੇਲੀਆ ਵਿਚ ਵਾਪਰੇ ਸੜਕੀ ਹਾਦਸੇ ਵਿਚ ਸਮਾਣਾ ਦੇ ਪਿੰਡ ਨਮਾਦਾ ਦੇ ਸਰਵਨਜੀਤ ਸਿੰਘ ਸਮੇਤ ਉਸ ਦੀ ਪਤਨੀ ਤੇ ਭਤੀਜੇ ਦੀ ਮੌਤ ਹੋ ਗਈ। ਇਹ ਦਰਦਨਾਕ ਹਾਦਸਾ ਆਸਟ੍ਰੇਲੀਆ ਦੇ ਮੈਲਬਰਨ ਵਿਚ ਵਾਪਰਿਆ। ਸਰਵਨਜੀਤ ਬੀਤੇ ਦਿਨ ਆਪਣੇ ਪਰਿਵਾਰ ਸਮੇਤ ਮੈਲਬੋਰਨ ਦੇ ਪਹਾੜੀ ਇਲਾਕੇ ਵਿਚ ਘੁੰਮਣ ਗਿਆ ਸੀ ਤੇ ਜਦੋਂ ਉਹ ਘਰ ਪਰਤੇ ਰਹੇ ਸਨ ਤਾਂ ਰਾਸਤੇ ਚ ਉਨਾਂ ਦੀ ਕਾਰ ਉਤੇ ਵੱਡਾ ਦਰਖਤ ਡਿੱਗ ਗਿਆ। ਇਸ ਕਾਰਨ ਸਰਵਨਜੀਤ, ਉਸ ਦੀ ਪਤਨੀ ਅਮਨਦੀਪ ਕੌਰ ਤੇ ਭਤੀਜੇ ਪ੍ਰੀਤ ਸਿੰਘ ਨੇ ਮੌਕੇ ਉਤੇ ਹੀ ਦਮ ਤੋੜ ਦਿੱਤਾ। ਜਦੋਂਕਿ ਉਨਾਂ ਦਾ ਬੇਟਾ ਤੇ ਭਰਜਾਈ ਬੁਰੀ ਤਰਾਂ ਜ਼ਖਮੀ ਹੋਏ ਹਨ।

ਦੱਸਣਯੋਗ ਹੈ ਕਿ ਸਰਵਨਜੀਤ ਸਿੰਘ 13 ਸਾਲ ਪਹਿਲਾ ਆਸਟ੍ਰੇਲੀਆ ਗਿਆ ਸੀ। ਮੈਲਬਰਨ ਸ਼ਹਿਰ ਵਿਚ ਵਾਪਰੇ ਇਸ ਦਰਦਨਾਕ ਹਾਦਸੇ ਦੀ ਖਬਰ ਜਿਵੇਂ ਹੀ ਆਸਟ੍ਰੇਲੀਆ ਤੋਂ ਪਿੰਡ  ਪੁੱਜੀ ਤਾਂ ਪੂਰੇ ਇਲਾਕੇ ਚ ਸੋਗ ਦੀ ਲਹਿਰ ਦੌੜ ਗਈ।ਪਰਿਵਾਰ ਹੁਣ ਇੰਨਾਂ ਦੀਆਂ ਮ੍ਰਿਤਕ ਦੇਹਾਂ ਭਰਾਤ ਲਿਆਉਣ ਦੀ ਮੰਗ ਕਰ ਰਿਹਾ ਹੈ।

 

SHOW MORE