ਟੀਟੂ ਬਾਣੀਆਂ ਨੇ ਇੰਜ ਸਾੜਿਆ ਨਸ਼ਿਆਂ ਦਾ ਰਾਵਣ, ਹੋਇਆ ਇਤਰਾਜ਼
Punjab | 03:52 PM IST Oct 09, 2019
ਮੁੱਲਾਂਪੁਰ ਦਾਖਾ ਤੋਂ ਆਜਾਦ ਉਮੀਦਵਾਰ ਅਤੇ ਲੋਕ ਸਭਾ ਚੋਣਾਂ ਵਿਚ ਜ਼ਮਾਨਤ ਜ਼ਬਤ ਕਰਵਾਉਣ ਵਾਲੇ ਹਾਸਰਸ ਆਗੂ ਟੀਟੂ ਬਾਣੀਏ ਨੇ ਅੱਜ ਆਪਣਾ ਇੱਕ ਵੱਖਰਾ ਰਾਵਣ ਬਣਾ ਕੇ ਸ਼ਹਿਰ ਵਿੱਚ ਘੁਮਾਇਆ ਅਤੇ ਫਿਰ ਉਸ ਨੂੰ ਬੁੱਢੇ ਨਾਲੇ ਦੇ ਪਾਣੀ ਨਾਲ ਨੁਹਾਉਣ ਤੋਂ ਬਾਅਦ ਫੂਕ ਦਿੱਤਾ।
ਇਸ ਮੌਕੇ ਟੀਟੂ ਬਾਣੀਆਂ ਨੇ ਪੰਜਾਬ ਵਿਚ ਖਸਖਸ ਦੀ ਖੇਤੀ ਦੇ ਨਾਅਰੇ ਵੀ ਲਾਏ। ਇਸ ਮੌਕੇ ਟੀਟੂ ਨੇ ਕਿਹਾ ਕਿ ਅਸੀਂ ਹਰ ਸਾਲ ਰਾਵਣ ਫੂਕਦੇ ਹਾਂ ਪਰ ਸਾਡੇ ਸਿਆਸੀ ਆਗੂ ਰਾਵਣ ਨਾਲੋਂ ਵੀ ਮਾੜੇ ਹਨ ਕਿਉਂਕਿ ਉਹ ਅੱਜ ਦੀ ਪੀੜ੍ਹੀ ਨੂੰ ਨਸ਼ੇ, ਬੀਮਾਰੀਆਂ ਅਤੇ ਬੇਰੁਜ਼ਗਾਰੀ ਵੱਲ ਧੱਕ ਰਹੇ ਹਨ। ਦੂਜੇ ਪਾਸੇ ਸਮਾਜ ਸੇਵੀ ਜਾਨਵੀ ਬਹਿਲ ਨੇ ਟੀਟੂ ਬਾਣੀਏ ਦੇ ਇਸ ਕੰਮ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਵਣ ਨੂੰ ਗੰਦੇ ਨਾਲੇ ਨਾਲ ਨਹਿਲਾ ਕੇ ਨਸ਼ਿਆਂ ਨੂੰ ਦੂਰ ਨਹੀਂ ਕੀਤਾ ਜਾ ਸਕਦਾ।
ਟੀਟੂ ਬਾਣੀਆਂ ਨੇ ਰਾਵਣ ਦੇ ਗਲ ਵਿਚ ਨਸ਼ਿਆਂ ਦੀਆਂ ਖਾਲੀ ਪੁੜੀਆਂ ਪਈਆਂ ਸਨ, ਰਾਵਣ ਤੇ ਮੈਡੀਕਲ ਨਸ਼ਾ ਅਤੇ ਚਿੱਟਾ ਲਿਖਿਆ ਹੋਇਆ ਸੀ। ਟੀਟੂ ਬਾਣੀਆਂ ਨੇ ਕਿਹਾ ਕਿ ਅਸੀਂ ਸਾਲਾਂ ਤੋਂ ਰਾਵਣ ਫੂਕ ਰਹੇ ਹਾਂ ਪਰ ਅਸਲੀ ਰਾਵਣ ਸਾਡੇ ਸਿਆਸੀ ਆਗੂ ਨੇ ਜੋ ਦੇਸ਼ ਨੂੰ ਬਰਬਾਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਲਾਂਪੁਰ ਦਾਖਾ ਜ਼ਿਮਨੀ ਚੋਣ ਚੋਣਾਂ ਨੂੰ ਚੰਗਾ ਸਮਰਥਨ ਮਿਲ ਰਿਹਾ ਹੈ ਅਤੇ ਪਾਰਟੀਆਂ ਨੇ ਉਨ੍ਹਾਂ ਤੋਂ ਡਰ ਕੇ ਵੱਡੇ ਵੱਡੇ ਸਿਆਸੀ ਆਗੂ ਹਲਕੇ ਵਿਚ ਭੇਜਣੇ ਸ਼ੁਰੂ ਕਰ ਦਿੱਤੇ ਹਨ।
-
-
ਕਰੀਬ 3 ਹਜ਼ਾਰ ਗਾਵਾਂ ਦੇ ਨਾਲ ਬਾਬਾ ਪਹੁੰਚੇ ਸੁਲਤਾਨਪੁਰ ਲੋਧੀ, ਪ੍ਰਸ਼ਾਸਨ ਵਿਚਾਲੇ ਟਕਰਾਅ
-
-
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਫਾਹੇ ਲੱਗੀ ਲਾਸ਼ ਮਿਲੀ
-
ਕੇਂਦਰ ਦੇ ਫੈਸਲੇ 'ਤੇ ਅਮਲ, ਨੰਦ ਸਿੰਘ ਪਟਿਆਲਾ ਜੇਲ੍ਹ 'ਚੋਂ ਹੋਇਆ ਰਿਹਾਅ..
-