HOME » Videos » Punjab
Share whatsapp

ਹੁਣ ਬੇਵਜ੍ਹਾ ਵਾਹਨਾਂ ਨੂੰ ਰੋਕ ਕੇ ਚੈਕਿੰਗ ਨਹੀਂ ਕਰ ਸਕੇਗੀ ਟ੍ਰੈਫਿਕ ਪੁਲਿਸ, ਆਇਆ ਨਵਾਂ ਫੈਸਲਾ...

Punjab | 03:16 PM IST Jul 16, 2019

ਸੂਬੇ ਵਿੱਚ ਹੁਣ ਬੇਵਜ੍ਹਾ ਵਾਹਨਾਂ ਨੂੰ ਰੋਕ ਕੇ ਚੈਕਿੰਗ ਨਹੀਂ ਕੀਤੀ ਜਾ ਸਕੇਗੀ। ਟ੍ਰੈਫਿਕ ਪੁਲਿਸ ਹੁਣ ਸਿਰਫ ਗਲਤੀ ਕਰਨ ਤੇ ਹੀ ਵਾਹਨਾਂ ਦੇ ਕਾਗਜ਼ਾਤਾਂ ਦੀ ਜਾਂਚ ਕਰ ਸਕੇਗੀ।

ਟ੍ਰੈਫਿਕ ਏਡੀਜੀਪ ਐਸ ਐਸ ਚੌਹਾਨ ਵੱਲੋਂ ਜਾਰੀ ਹੁਕਮਾਂ ਮੁਤਾਬਕ ਆਮ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।

ਟ੍ਰੈਫਿਕ ਪੁਲਿਸ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਟ੍ਰੈਫਿਕ ਵਿਵਸਥਾ ਤੇ ਧਿਆਨ ਦੇਣ ਅਤੇ ਐਸਐਸਪੀ ਦੇ ਨਿਰਦੇਸ਼ਾਂ ਤੋਂ ਬਾਅਦ ਜਾਂ ਗਲਤੀ ਕਰਨ ਤੇ ਹੀ ਕਿਸੇ ਵਾਹਨ ਦੇ ਕਾਗਜ਼ਾਤ ਚੈਕ ਕਰਨ। ਉੱਪਰ ਅੱਪਲੋਡ ਵੀਡੀਓ ਵਿੱਚ ਡੀਜੀਪੀ ਟ੍ਰੈਫਿਕ ਪੁਲਿਸ ਪੂਰੀ ਜਾਣਕਾਰੀ ਦੇ ਰਹੇ ਹਨ।

SHOW MORE