HOME » Top Videos » Punjab
Share whatsapp

ਬਾਜਵਾ ਦਾ ਦਾਅਵਾ- ਆਂਡੇ ਸ਼ਾਕਾਹਾਰੀ, ਹਿੰਦੂ ਆਗੂਆਂ ਤੋਂ ਇਸ ਬਾਰੇ ਪ੍ਰਚਾਰ ਕਰਾਵੇ ਕੇਂਦਰ

Punjab | 11:37 AM IST Oct 12, 2019

ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਦਾਅਵਾ ਹੈ ਕਿ ਆਂਡੇ ਸ਼ਾਕਾਹਾਰੀ ਹਨ ਤੇ ਕੇਂਦਰ ਸਰਕਾਰ ਮੁਰਗੀ ਪਾਲਣ ਦੇ ਕਿੱਤੇ ਨੂੰ ਹੁਲਾਰਾ ਦੇਣ ਲਈ ਮੁਲਕ ਦੇ ਧਾਰਮਿਕ ਖਾਸ ਕਰ ਕੇ ਹਿੰਦੂ ਧਰਮ ਦੇ ਆਗੂਆਂ ਤੋਂ ਆਂਡੇ ਦੇ ਸਾਕਾਹਾਰੀ ਹੋਣ ਬਾਰੇ ਪ੍ਰਚਾਰ ਕਰਾਵੇ। ਉਹਨਾਂ ਕਿਹਾ ਕਿ ਇਸ ਨਾਲ ਜਿੱਥੇ ਲੋਕਾਂ ਨੂੰ ਸਸਤੀ ਤੇ ਸੰਤੁਲਤ ਖੁਰਾਕ ਮੁਹੱਈਆ ਕਰਵਾਈ ਜਾ ਸਕੇਗੀ ਅਤੇ ਮੁਰਗੀ ਪਾਲਣ ਦੇ ਕਿੱਤੇ ਨੂੰ ਹੁਲਾਰਾ ਦੇ ਕੇ ਇਸ ਧੰਦੇ ਨਾਲ ਜੂੜੇ ਕਿਸਾਨਾਂ ਦੀ ਮਦਦ ਕੀਤੀ ਜਾ ਸਕੇਗੀ।

ਕੇਂਦਰ ਸਰਕਾਰ ਵੱਲੋਂ ਪੰਜਾਬ, ਹਰਿਆਣਾ, ਯੂ.ਟੀ ਚੰਡੀਗੜ੍ਹ ਅਤੇ ਕੇਂਦਰੀ ਪੋਲਟਰੀ ਅਰਗਨਾਈਜੇਸ਼ਨ ਦੇ ਸਹਿਯੋਗ ਨਾਲ ਚੰਡੀਗੜ੍ਹ ਵਿਖੇ ਮਨਾਏ ਵਿਸ਼ਵ ਅੰਡਾ ਦਿਵਸ (world egg day) ਮੌਕੇ ਬਾਜਵਾ ਨੇ ਕਿਹਾ ਕਿ ਨਵੀਂ ਖੋਜ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਆਂਡੇ ਵਿੱਚ ਨਾ ਤਾਂ ਜਿਉਂਦੇ ਸੈੱਲ ਹੁੰਦੇ ਹਨ ਅਤੇ ਨਾ ਹੀ ਆਂਡਾ ਪੈਦਾ ਕਰਨ ਲਈ ਮੁਰਗੇ-ਮੁਰਗੀ ਦਾ ਮਿਲਣ ਜਰੂਰੀ ਹੈ। ਉਹਨਾਂ ਕਿਹਾ ਕਿ ਹੁਣ ਤਾਂ ਪੋਲਟਰੀ ਫਾਰਮਾਂ ਵਿੱਚ ਪੈਦਾ ਕੀਤੇ ਜਾਣ ਵਾਲੇ ਆਂਡਿਆਂ ਨੂੰ ਪੰਛੀ ਫਲ ਕਿਹਾ ਜਾਣ ਲੱਗ ਪਿਆ ਹੈ।

ਸ. ਤ੍ਰਿਪਤ ਬਾਜਵਾ ਨੇ ਭਰੋਸਾ ਦਿਵਾਇਆ ਕਿ ਮੁਰਗੀ ਪਾਲਕਾਂ ਵੱਲੋਂ ਆਂਡੇ ਨੂੰ ਮਿਡ ਡੇ ਮੀਲ ਦਾ ਹਿੱਸਾ ਬਣਾਉਣ ਬਾਰੇ ਕੀਤੀ ਅਪੀਲ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਹੋਰਨਾਂ ਉਦਯੋਗਾਂ ਦੀ ਤਰ੍ਹਾਂ ਮੁਰਗੀ ਪਾਲਣ ਨੂੰ ਬਿਜਲੀ ਸਬਸਿਡੀ ਦੇਣ ਲਈ ਵੀ ਪੰਜਾਬ ਸਰਕਾਰ ਗੰਭੀਰਤਾ ਨਾਲ ਵਿਚਾਰ ਕਰੇਗੀ, ਜਿਸ ਬਾਰੇ ਉਨ੍ਹਾਂ ਅਧਿਕਾਰੀਆਂ ਪਹਿਲਾ ਹੀ ਕਹਿ ਦਿੱਤਾ ਹੈ ਕਿ ਇਸ ਸਬੰਧੀ ਪੂਰੀ ਕੇਸ ਸਟੱਡੀ ਕੀਤੀ ਜਾਵੇ।

SHOW MORE