HOME » Videos » Punjab
Share whatsapp

CM ਦੇ ਹਮਸ਼ਕਲ ਦੀਆਂ ਸੋਸ਼ਲ ਮੀਡੀਆ 'ਤੇ ਧੂਮਾਂ

Punjab | 06:34 PM IST Sep 08, 2018

ਬਲਦੇਵ ਸ਼ਰਮਾ

ਅੱਜ ਕੱਲ੍ਹ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਖੂਬ ਵਾਈਰਲ ਹੋ ਰਹੀ ਹੈ। ਇਸ ਵੀਡੀਓ 'ਚ ਜੋ ਸਖਸ਼ ਵਿਖਾਈ ਦੇ ਰਿਹਾ ਹੈ ਉਹ ਹੂਬਹੂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਰਗਾ ਲੱਗਦਾ ਹੈ। ਕੁੱਝ ਲੋਕਾਂ ਨੇ ਵੀਡੀਓ ਬਣਾਈਆਂ ਤੇ ਸੋਸ਼ਲ ਮੀਡੀਆ ਉਤੇ ਵਾਈਰਲ ਕਰ ਦਿੱਤਾ ਪਰ ਹੁਣ ਇਸ ਵੀਡੀਓ ਨੂੰ ਵਾਈਰਲ ਕਰਨ ਵਾਲਿਆਂ ਦਾ ਮਾਮਲਾ ਪੁਲਿਸ ਤੱਕ ਪੁੱਜ ਗਿਆ ਹੈ।

ਦਰਅਸਲ ਵਾਇਰਲ ਹੋਈ ਵੀਡੀਓ 'ਚ ਦਾਅਵਾ ਕੀਤਾ ਗਿਆ ਕਿ ਇਹ ਸ਼ਖਸ ਕੈਪਟਨ ਅਮਰਿੰਦਰ ਸਿੰਘ ਨੇ। ਵੀਡੀਓ ਦੇ ਨਾਲ ਲਾਈਨ ਇਹ ਵੀ ਲਿੱਖੀ ਗਈ ਕਿ ਕੈਪਟਨ ਅਮਰਿੰਦਰ ਸਿੰਘ ਮੁਰਗਾ ਖਾ ਕੇ ਇੱਕ ਮੀਟ ਸ਼ੋਪ ਤੋਂ ਨਿਕਲੇ ਹਨ। ਜਿਸ ਜਿਸ ਨੂੰ ਇਹ ਵੀਡੀਓ ਵਟਸ ਐਪ ਜਾਂ ਫੇਸਬੁੱਕ ਤੇ ਮਿਲੀ ਉਸ ਨੇ ਬਿਨਾ ਅਸਲਿਅਤ ਜਾਣੇ ਦੱਬ ਕੇ ਸ਼ੇਅਰ ਕੀਤੀ। ਸਭ ਨੇ ਆਪੋ ਆਪਣੇ ਖੁਰਾਫਾਤੀ ਦਿਮਾਗ ਇਸਤੇਮਾਲ ਕੈਪਟਨ ਅਮਰਿੰਦਰ ਨੂੰ ਲੈ ਕੇ ਵੱਖ ਵੱਖ ਕਮੈਂਟ ਵੀ ਕੀਤੇ। ਨਿਉਜ਼ 18 ਨੇ ਜਦੋਂ ਇਸ ਵੀਡੀਓ ਦੀ ਘੋਖ ਕੀਤੀ ਤਾਂ ਪਤਾ ਲੱਗਿਆ ਕਿ ਇਹ ਹਰਕਤ ਕੀਸੇ ਸ਼ਰਾਰਤੀ ਦਿਮਾਗ ਦੀ ਉਪਜ ਹੈ। ਵੀਡੀਓ 'ਚ ਵਖਾਈ ਦੇਣ ਵਾਲਾ ਸ਼ਖਸ ਮਾਨਸਾ ਦਾ ਸੁਰਿੰਗਰ ਸਿੰਘ ਆਹਲੂਵਾਲੀਆ ਨਿਕਲਿਆ। ਪਤਾ ਲੱਗਿਆ ਕਿ ਆਹਲੂਵਾਲਿਆ ਸਾਬ ਆਲ ਇੰਡੀਆ ਕਾਂਗਰਸ ਇੰਟਕ ਦੇ ਜਨਰਲ ਸੈਕਟਰੀ ਹਨ ਤੇ ਉਨਾਂ ਦੀ ਇਹ ਵੀਡੀਓ ਉਨਾਂ ਦੀ ਜਾਣਕਾਰੀ ਤੋਂ ਬਗੈਰ ਬਣਾਈ ਗਈ। ਲੋਕਾਂ ਨੇ ਭੰਡੀ ਪ੍ਰਚਾਰ ਕਰਤਾ ਕਿ ਸੂਬੇ ਦਾ ਸੀਐਮ ਮੁਰਗਾ ਖਾਣ ਲਈ ਖੁਦ ਮੀਟ ਸ਼ਾਪ ਤੇ ਜਾਂਦਾ ਹੈ। ਨਿਉਜ਼ 18 ਨੇ ਸੁਰਿੰਗਰ ਸਿੰਘ ਆਹਲੂਵਾਲੀਆ ਤੋਂ ਵੀ ਜੱਦ ਇਸ ਵੀਡੀਓ ਬਾਰੇ ਪਤਾ ਕੀਤਾ ਤਾਂ ਉਨਾਂ ਦੱਸਿਆ ਕਿ ਇਸ ਬਾਬਤ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ 2 ਲੋਕਾਂ ਨੂੰ ਗਲਤ ਵੀਡੀਓ ਵਾਇਰਲ ਕਰਨ ਲਈ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।

ਓਧਰ ਪੁਲਿਸ ਨੇ ਵੀ ਪੁਸ਼ਟੀ ਕਰ ਦਿੱਤੀ ਹੈ ਕਿ ਇਸ ਵੀਡੀਓ ਨੂੰ ਜਾਣ ਬੁੱਝ ਕੇ ਗਲਤ ਢੰਗ ਨਾਲ ਵਾਈਰਲ ਕੀਤਾ ਗਿਆ ਜਿਸ ਸੰਬੰਧੀ ਮੁਲਜ਼ਮਾ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਇੰਟਰਨੇਟ ਵੈਸੇ ਤਾਂ ਦੁਨੀਆ ਨੂੰ ਵੇਖਣ ਵਾਲੀ ਖਿੜਕੀ ਸਮਝੀ ਜਾਂਦੀ ਹੈ ਪਰ ਅੱਜ ਕੱਲ ਜਿਸ ਢੰਗ ਨਾਲ ਲੋਕ ਇਸਦਾ ਇਸਤੇਮਾਲ ਹਾਸੇ ਢੱਠੇ ਲ਼ਈ ਜਿਆਦਾ ਕਰਨ ਲੱਗ ਪਏ ਨੇ ਇਹ ਗਲਤ ਪ੍ਰਚਾਰ ਦਾ ਸਾਧਨ ਬਣਦਾ ਜਾ ਰਿਹਾ ਹੈ। ਲੋੜ ਹੈ ਲੋਕਾਂ ਨੂੰ ਅਜਿਹੀਆਂ ਵੀਡੀਓਜ਼ ਸੇਅਰ ਕਰਨ ਤੋਂ ਪਹਿਲਾਂ ਥੋਖਾ ਦਿਮਾਗ ਇਸਤੇਮਾਲ ਕਰਨ ਦੀ।

SHOW MORE