HOME » Top Videos » Punjab
Share whatsapp

SYL ਦੇ ਮੁੱਦੇ ਉਤੇ ਟਵਿਟਰ 'ਤੇ ਉਲਝੇ ਕੈਪਟਨ ਤੇ ਸੁਖਬੀਰ

Punjab | 04:40 PM IST Aug 17, 2019

SYL ਦੇ ਮੁੱਦੇ ਉਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਿਚਕਾਰ ਟਵਿਟਰ ਵਾਰ ਛਿੜ ਗਈ ਹੈ। ਸੁਖਬੀਰ ਬਾਦਲ ਵੱਲੋਂ ਕੈਪਟਨ ਨੂੰ ਨਸੀਹਤ ਦੇਣ ਦੇ ਬਾਅਦ ਕੈਪਟਨ ਨੇ ਪਲਟਵਾਰ ਕਰਦਿਆਂ ਕਿਹਾ ਹੈ ਕਿ ਸੂਬੇ ਦਾ ਪਾਣੀ ਬਚਾਉਣ 'ਤੇ ਸੁਖਬੀਰ ਮੈਨੂੰ ਸਲਾਹ ਨਾ ਦੇਣ, ਮੇਰੀ ਸਰਕਾਰ ਦੌਰਾਨ ਹੀ ਪਾਣੀਆਂ ਦੀ ਰਾਖੀ ਲਈ 'The Punjab Termination of Agreements Act, 2004' ਬਿੱਲ' ਲਿਆਂਦਾ ਸੀ। ਮੇਰੇ ਲਈ ਹਮੇਸ਼ਾ ਪੰਜਾਬ ਪਹਿਲਾਂ ਹੈ।

ਕੈਪਟਨ ਦੇ ਟਵੀਟ ਬਾਅਦ ਸੁਖਬੀਰ ਬਾਦਲ ਨੇ ਕੈਪਟਨ ਨੂੰ ਟੈਗ ਕਰਕੇ ਮੁੜ ਟਵੀਟ ਕੀਤਾ ਤੇ SYL ਦੇ ਨੀਂਹ ਪੱਥਰ ਵਾਲਾ ਇਸ਼ਤਿਹਾਰ ਸ਼ੇਅਰ ਕੀਤਾ। ਇਸ਼ਤਿਹਾਰ 'ਚ ਇੰਦਰਾ ਗਾਂਧੀ ਤੇ ਕੈਪਟਨ ਅਮਰਿੰਦਰ ਦੀਆਂ ਤਸਵੀਰਾਂ ਹਨ। ਦਰਅਸਲ ਸਾਲ 1982 'ਚ SYL ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਉੱਥੇ ਹੀ SYL ਦੇ ਮੁੱਦੇ ਉਤੇ ਕੈਪਟਨ ਦੇ ਮੰਤਰੀ ਵੀ ਮੈਦਾਨ ਵਿਚ ਨਿੱਤਰ ਆਏ ਹਨ ਤੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਸੁਖਬੀਰ ਬਾਦਲ ਤੇ ਪਲਟਵਾਰ ਕੀਤਾ ਹੈ। ਉਧਰ, ਕੈਬਨਿਟ ਮੰਤਰੀ ਬਲਬੀਰ ਸਿੱਧੂ ਨੇ SYL ਲਈ ਸਿੱਧੇ ਤੌਰ ਉਤੇ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

SHOW MORE