HOME » Top Videos » Punjab
Share whatsapp

ਰੂਹ ਕੰਬਾਊ ਹਾਦਸੇ ਦੀ ਵੀਡੀਓ ਆਈ ਸਾਹਮਣੇ, ਪਿਉ ਤੇ 5 ਸਾਲਾ ਬੇਟੇ ਦੀ ਮੌਕੇ ’ਤੇ ਮੌਤ

Punjab | 07:07 PM IST Feb 12, 2020

ਫਿਰੋਜ਼ਪੁਰ ਦੇ ਹਲਕਾ ਜ਼ੀਰਾ ਨੇਡੇ ਸੜਕ ਕਿਨਾਰੇ ਖੜ੍ਹੇ ਇਕ ਟਰੱਕ ਦੇ ਪਿਛਲੇ ਪਾਸੇ ਤਲਵੰਡੀ ਭਾਈ ਤੋਂ ਆ ਰਹੀ ਤੇਜ਼ ਰਫਤਾਰ ਕਾਰ ਟਕਰਾ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਚਾਲਕ ਨੌਜਵਾਨ ਸੋਨੂੰ ਅਤੇ ਉਸ ਦਾ 5 ਸਾਲਾ ਬੱਚੇ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦਕਿ ਕਾਰ ਵਿਚ ਬੈਠਾ ਇਕ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਹਾਦਸੇ ਦੀ ਇਹ ਸਾਰੀ ਘਟਨਾ ਨਜ਼ਦੀਕ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ।

ਜਾਣਕਾਰੀ ਮੁਤਾਬਕ ਕਾਰ ਚਾਲਕ ਨੌਜਵਾਨ ਸੋਨੂੰ ਤਲਵੰਡੀ ਭਾਈ ਤੋਂ ਅਪਣੀ ਇਟੋਸ ਕਾਰ ਉਤੇ ਇਕ ਦੋਸਤ ਨੂੰ ਪਿੰਡ ਸੇਖਵਾਂ ਛੱਡਣ ਆ ਰਿਹਾ ਸੀ ਅਤੇ ਜਦੋਂ ਉਹ ਪਿੰਡ ਸੇਖਵਾਂ ਪਹੁੰਚੇ ਤਾਂ ਕਾਰ ਦਾ ਸੰਤੂਲਨ ਵਿਗੜ ਜਾਣ ਕਾਰਨ ਕਾਰ ਸੜਕ ਕਿਨਾਰੇ ਖੜ੍ਹੇ ਇਕ ਟਰੱਕ ਦੇ ਪਿਛਲੇ ਪਾਸੇ ਟਕਰਾ ਗਈ। ਕਾਰ ਚਾਲਕ ਨੌਜਵਾਨ ਅਤੇ ਉਸ ਦੇ 5 ਸਾਲ ਦੇ ਬੱਚੇ ਦੀ ਮੌਕੇ ਉਤੇ ਹੀ ਮੌਤ ਗਈ ਜਦਕਿ ਚਾਲਕ ਦਾ ਸਾਥੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ।

ਹਾਦਸੇ ਦੀ ਇਹ ਸਾਰੀ ਘਟਨਾ ਨਜਦੀਕ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ। ਗਨੀਮਤ ਇਹ ਰਹੀ ਕਿ ਹਾਦਸੇ ਦੇ ਮਹਿਜ 1'2 ਮਿੰਟ ਪਹਿਲਾਂ ਹੀ ਕੁਝ ਵਿਅਕਤੀ ਜੋ ਇਸ ਖੜ੍ਹੇ ਟਰੱਕ ਦੇ ਥੱਲੇ ਕੁਝ ਕੰਮ ਕਰ ਰਹੇ ਸਨ, ਬਾਹਰ ਨਿਕਲੇ ਹੀ ਸਨ ਕਿ ਇਹ ਤੇਜ ਰਫਤਾਰ ਕਾਰ ਟਰੱਕ ਨਾਲ ਟਕਰਾ ਗਈ।

 

SHOW MORE