HOME » Videos » Punjab
Share whatsapp

ਕਾਰ ਤੇ ਟਿੱਪਰ ਦੀ ਜਬਰਦਸਤ ਟੱਕਰ, ਕਾਰ ਸਵਾਰ ਦੋ ਨੌਜਵਾਨਾਂ ਦੀ ਮੌਕੇ 'ਤੇ ਹੋਈ ਮੌਤ

Punjab | 10:37 AM IST Sep 11, 2018

ਸਮਾਨਾ ਪਟਿਆਲਾ ਸੜਕ ਉੱਤੇ ਪਿੰਡ ਭਾਨਰਾ ਦੇ ਨੇੜੇ ਕਾਰ ਤੇ ਟਿੱਪਰ ਦੀ ਟੱਕਰ ਵਿੱਚ 2 ਨੌਜਵਾਨਾਂ ਦੀ ਮੌਤ ਹੋ ਗਈ ਹੈ। ਟਿੱਪਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਮਾਨਾ-ਪਟਿਆਲਾ ਸੜਕ ਉੱਤੇ ਦੇਰ ਰਾਤ ਕਾਰ ਤੇ ਟਿੱਪਰ ਦੀ ਟੱਕਰ ਵਿੱਚ ਇਨ੍ਹਾਂ ਨੌਜਵਾਨਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪਿੰਡ ਪਹਾੜਪੁਰ ਤੋਂ ਆਪਣਾ ਕੰਮ ਦੇਖ ਕੇ ਪਟਿਆਲਾ ਵਾਪਸ ਆ ਰਹੇ ਸਨ ਕਿ ਟਿੱਪਰ ਚਾਲਕ ਨੇ ਅੱਗੇ ਬਰੇਕ ਲਗਾ ਦਿੱਤੀ ਜਿਸ ਨਾਲ ਕਾਰ ਟਕਰਾਉਣ ਕਾਰਨ ਮੌਕੇ ਉੱਤੇ ਹੀ ਮੌਤ ਹੋ ਗਈ। ਕਾਰ ਦੀ ਰਫਤਾਰ ਤੇਜ ਹੋਣ ਕਾਰਨ ਇਹ ਟਕਰਾ ਕੇ ਪਲਟ ਗਈ। ਲੋਕਾਂ ਨੇ ਬਹੁਤ ਮੁਸ਼ਕਲ ਨਾਲ ਦੋਹਾਂ ਨੋਜਵਾਨਾਂ ਨੂੰ ਕਾਰ ਵਿੱਚੋਂ ਕੱਢਿਆ। ਦੋਹਾਂ ਵਾਹਨਾਂ ਦੀ ਤੇਜ਼ ਰਫਤਾਰ ਨੂੰ ਹਾਦਸਾ ਦਾ ਕਾਰਨ ਦੱਸਿਆ ਜਾ ਰਿਹਾ ਹੈ।

ਹਾਦਸੇ ਵਿੱਚ ਮ੍ਰਿਤਕ ਨੌਜਵਾਨ ਦੇ ਪਿਤਾ ਨਿਰੰਜਣ ਸਿੰਘ ਨੇ ਦੱਸਿਆ ਕਿ ਦੋਹੇ ਨੌਜਵਾਨ ਆਪਣਾ ਕੰਮ ਕਰਕੇ ਪਿੰਡ ਪਹਾੜਪੁਰ ਤੋਂ ਵਾਪਸ ਪਟਿਆਲ ਆ ਰਹੇ ਸਨ ਕਿ ਇਹ ਹਾਦਸਾ ਵਾਪਰਿਆ। ਜਿਸ ਵਿੱਚ ਉਨ੍ਹਾਂ ਦੇ ਬੱਚਿਆਂ ਦੀ ਮੌਤ ਹੋ ਗਈ। ਇੱਕ ਬੱਚੇ ਦਾ ਵਿਆਹ ਪਿਛਲੇ ਸਾਲ ਹੀ ਹੋਈ ਸੀ। ਉਨ੍ਹਾਂ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ।

ਥਾਣਾ ਪਟਿਆਲਾ ਦੇ ਇੰਚਾਰਜ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਟਿੱਪਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।

SHOW MORE