HOME » Top Videos » Punjab
Share whatsapp

ਤਰਨਤਾਰਨ ਧਮਾਕਾ: ਅੱਖਾਂ ਸਾਹਮਣੇ ਦਮ ਤੋੜ ਗਿਆ ਇਕਲੌਤਾ ਪੁੱਤ, ਪਿਤਾ ਨੇ ਬਿਆਨਿਆਂ ਦਰਦ...

Punjab | 02:09 PM IST Feb 09, 2020

ਤਰਨਤਾਰਨ ਦੇ ਨਜ਼ਦੀਕੀ ਪਿੰਡ ਡਾਲੇਕੇ ਵਿਖੇ ਨਗਰ ਕੀਰਤਨ ਦੌਰਾਨ ਜ਼ਬਰਦਸਤ ਧਮਾਕਾ ਹੋਇਆ ਜਿਸ ਕਾਰਨ ਦੋ ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਇਸ ਧਮਾਕੇ ਦੇ ਕਾਰਨ 11 ਦੇ ਕਰੀਬ ਲੋਕ ਗੰਭੀਰ ਜਖਮੀ ਹੋ ਗਏ।

ਧਮਾਕੇ ’ਚ ਮਰਨ ਵਾਲੇ ਇਕ ਬੱਚੇ ਦੇ ਪਿਤਾ ਨੇ ਦੁੱਖ ਪ੍ਰਗਟ ਕਰਦੇ ਹੋਏ ਆਪਣੇ ਦਿਲ ਦਾ ਹਾਲ ਦੱਸਿਆ। ਧਮਾਕੇ ਦਾ ਸ਼ਿਕਾਰ ਹੋਏ ਮਨਦੀਪ ਸਿੰਘ ਦੇ ਪਿਤਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਉਹ ਇਸ ਸਾਲ ਵੀ ਪਿੰਡ ਡਾਲੇਕੇ ਵਿਖੇ ਨਗਰ ਕੀਰਤਨ ਨੂੰ ਲੈ ਕੇ ਜਾ ਰਹੇ ਸਨ। ਅਚਾਨਕ ਹੀ ਬਲਾਸਟ ਹੋ ਗਿਆ। ਮੇਰੇ ਹੱਥਾਂ ਵਿਚ ਮੇਰੇ ਮੁੰਡੇ ਦਾ ਸਿਰਫ ਧੜ ਹੀ ਆਇਆ। ਉਸੇ ਦੇ ਅੰਗ ਥਾਂ-ਥਾਂ ਖਿੱਲਰ ਗਏ। ਉਸ ਦਾ ਧੜ ਸੜਕ ਉਤੇ ਡਿੱਗਾ ਜਦੋਂ ਉਸ ਨੇ ਭੱਜ ਕੇ ਉਸ ਨੂੰ ਗੋਦੀ ਵਿਚ ਲਿਆ ਤਾਂ ਉਹ ਥੋੜਾ ਹਿੱਲਿਆ ਤੇ ਉਸ ਤੋਂ ਬਾਅਦ ਉਸ ਦੇ ਸਾਹ ਹਮੇਸ਼ਾ ਲਈ ਬੰਦ ਹੋ ਗਏ। ਧੜ ਦਾ ਧੁੰਨੀ ਤੋਂ ਹੇਠਲਾ ਹਿੱਸਾ ਗਾਇਬ ਸੀ। ਉਹ ਕਿੰਨਾ ਚਿਰ ਪੁੱਤ ਦੇ ਖਿੱਲਰ ਅੰਗ ਇਕੱਠੇ ਕਰਦਾ ਰਿਹਾ। ਜਦੋਂ ਲਾਸ਼ ਨੂੰ ਉਥੋਂ ਲੈ ਕੇ ਚਲੇ ਗਏ ਤਾਂ ਬਾਅਦ ਵਿਚ ਉਸ ਦੀ ਲੱਤ ਖੇਤਾਂ ਵਿਚੋਂ ਮਿਲੀ।

ਦੇਹ ਦੇ ਬਾਕੀ ਹਿੱਸੇ ਖੇਤਾਂ ਵਿਚ ਡਿੱਗ ਗਏ ਜਿਨ੍ਹਾਂ ਨੂੰ ਲੱਭਿਆ ਗਿਆ। ਨਮ ਅੱਖਾਂ ਨਾਲ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮਨਦੀਪ ਉਨ੍ਹਾਂ ਦਾ ਇਕਲੌਤਾ ਪੁੱਤ ਸੀ। ਮੇਰੇ ਤਰ੍ਹਾਂ ਹੀ ਇਸ ਬਲਾਸਟ ਦੇ ਕਾਰਨ ਇਕ ਹੋਰ ਘਰ ਉਜੜ ਗਿਆ ਹੈ। ਇਕ ਹੋਰ ਘਰ ਦਾ ਚਿਰਾਗ ਬੁਝ ਗਿਆ ਹੈ। ਮੇਰੇ ਮੁੰਡੇ ਦੇ ਪ੍ਰਾਣ ਮੇਰੇ ਹੱਥਾਂ ਵਿਚ ਨਿਕਲੇ। ਚੱਲੋ ਜਿਵੇਂ ਬਾਬਾ ਜੀ ਦੀ ਮਰਜ਼ੀ ਸੀ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਮਨਦੀਪ ਦੇ ਪਿਤਾ ਨੇ ਦੱਸਿਆ ਕਿ ਨਗਰ ਕੀਤਰਨ ਕਾਰਨ ਨੌਜਵਾਨਾਂ ਵੱਲੋਂ ਆਤਿਸ਼ਬਾਜੀ ਕੀਤੀ ਜਾ ਰਹੀ ਸੀ। ਇਸ ਦੌਰਾਨ ਬਲਾਸਟ ਹੋਇਆ। ਬਲਾਸਟ ’ਚ ਦੋ ਬੱਚਿਆ ਦੀ ਮੌਤ ਹੋਈ ਹੈ ਜਦਕਿ ਕਈ ਜਖਮੀ ਹੋਏ ਹਨ। ਦੂਜਾ ਬੱਚਾ ਵੀ ਮਾਪਿਆਂ ਦੀ ਇਕਲੌਤਾ ਪੁੱਤ ਸੀ।

 

SHOW MORE