HOME » Top Videos » Punjab
Share whatsapp

ਬੱਚੇ ਦੀ ਚਾਹਤ 'ਚ ਮਾਰ ਦਿੱਤੀ ਗਰਭਵਤੀ ਗੁਆਂਢਣ, ਢਿੱਡ ਪਾੜ ਕੇ ਕੱਢਿਆ ਭਰੂਣ, ਜਾਣੋ

Punjab | 01:28 PM IST May 01, 2019

ਬਟਾਲਾ ਦੇ ਪਿੰਡ ਕਾਲੇ ਨੰਗਲ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।  ਇੱਥੇ ਔਲਾਦ ਦੀ ਚਾਹਤ 'ਚ ਇੱਕ ਗਰਭਵਤੀ ਮਹਿਲਾ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਗਵਾਂਢੀਆਂ ਦੇ ਘਰੋਂ ਲੋਹੇ ਦੀ ਪੇਟੀ ‘ਚੋਂ ਮਹਿਲਾ ਦੀ ਲਾਸ਼ ਬਰਾਮਦ ਕੀਤੀ ਹੈ।

ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੇ ਇਸ ਮਾਮਲਾ ਵਿੱਚ ਇੱਕ ਮਹਿਲਾ ਨੇ ਹੀ ਆਪਣੇ ਸਹੁਰੇ ਪਰਿਵਾਰ ਨਾਲ ਮਿਲ ਗਵਾਂਢਣ ਗਰਭਵਤੀ ਮਹਿਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦਰਿੰਦਗੀ ਇੱਥੇ ਹੀ ਖ਼ਤਮ ਨਹੀਂ ਹੋਈ, ਕਾਤਲ ਮਹਿਲਾ ਨੇ ਗਰਭਵਤੀ ਮਹਿਲਾ ਦੇ ਪੇਟ 'ਚ ਪਲ ਰਹੇ ਭਰੂਣ ਨੂੰ ਪੇਟ ਕੱਟ ਬਾਹਰ ਕੱਢਿਆ ਅਤੇ ਮਿੱਟੀ 'ਚ ਦੱਬ ਦਿੱਤਾ।

ਵੀਡੀਓ ਵਿੱਚ ਜ਼ਮੀਨ ਚੋਂ ਮਿੱਟੀ ਨੂੰ ਖ਼ੋਦ ਰਹੀ ਇਹ ਔਰਤ ਕੋਈ ਖ਼ਜ਼ਾਨਾ ਨਹੀਂ ਲੱਭ ਰਹੀ ਬਲਕਿ ਆਪਣੇ ਉਸ ਘਿਨੌਣੇ ਅਪਰਾਧ ਤੋਂ ਪਰਦਾ ਚੁੱਕ ਰਹੀ ਹੈ। ਜਿਹੜਾ ਇਸ ਨੇ ਆਪਣੇ ਸਹੁਰੇ ਪਰਿਵਾਰ ਨਾਲ ਮਿਲ ਕੀਤਾ, ਜਿਸ ਨੇ ਇੱਕ ਨਹੀਂ ਬਲਕਿ ਦੋ ਜਾਨਾਂ ਲੈ ਲਈਆਂ।

ਦਰਅਸਲ ਬਟਾਲਾ ਦੇ ਪਿੰਡ ਕਾਲਾ ਨੰਗਲ 'ਚ ਇੱਕ ਮਹਿਲਾ ਨੇ ਆਪਣੇ ਗੁਆਂਢ 'ਚ ਰਹਿੰਦੀ ਗਰਭਵਤੀ ਮਹਿਲਾ ਨੂੰ ਘਰੇ ਬੁਲਾਇਆ ਅਤੇ ਮਗਰੋਂ ਆਪਣੇ ਸੱਸ ਸਹੁਰੇ ਨਾਲ ਮਿਲ ਉਸ ਦਾ ਕਤਲ ਕਰ ਦਿੱਤਾ, ਇੰਨਾ ਹੀ ਨਹੀਂ ਮੁਲਜ਼ਮ ਮਹਿਲਾ ਨੇ ਗਰਭਵਤੀ ਮਹਿਲਾ ਦੇ ਪੇਟ 'ਚ ਪਲ ਰਹੇ ਸੱਤ ਮਹੀਨਿਆਂ ਦੇ ਭਰੂਣ ਨੂੰ ਪੇਟ ਕੱਟ ਕੇ ਬਾਹਰ ਕੱਢਿਆ ਅਤੇ ਮਿੱਟੀ 'ਚ ਦਬਾ ਦਿੱਤਾ।

ਮ੍ਰਿਤਕ ਮਹਿਲਾ ਦੇ ਪਰਿਵਾਰ ਵੱਲੋਂ ਸ਼ਿਕਾਇਤ ਕਰਨ ਮਗਰੋਂ ਪੁਲਿਸ ਨੇ ਦੋ ਦਿਨਾਂ ਬਾਅਦ ਮ੍ਰਿਤਕਾ ਦੀ ਲਾਸ਼ ਗੁਆਂਢੀਆ ਦੇ ਘਰ ਦੀ ਪੇਟੀ ਚੋਂ ਬਰਾਮਦ ਕੀਤੀ ਅਤੇ ਜਦਕਿ ਬੱਚੇ ਦਾ ਭਰੂਣ ਮਿੱਟੀ ਦੇ ਵਿੱਚੋਂ ਬਰਾਮਦ ਕੀਤਾ। ਉੱਧਰ ਪੁਲਿਸ ਨੇ ਇਸ ਮਾਮਲੇ 'ਚ 9 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਗੌਰਤਲਬ ਏ ਕਿ ਸ਼ੁਰੂਆਤੀ ਜਾਂਚ 'ਚ ਮਾਮਲਾ ਤੰਤਰ ਮੰਤਰ ਨਾਲ ਜੁੜਿਆ ਨਜ਼ਰ ਆ ਰਿਹਾ ਹੈ। ਮੁਲਜ਼ਮ ਮਹਿਲਾ ਨੇ ਬੱਚੇ ਦੀ ਚਾਹ 'ਚ ਇਹ ਘਿਨੌਣਾ ਅਪਰਾਧ ਕੀਤਾ। ਫ਼ਿਲਹਾਲ ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਜਲਦ ਮਾਮਲਾ ਹੱਲ ਕਰਨ ਦਾ ਦਾਅਵਾ ਕੀਤਾ।

SHOW MORE