HOME » Top Videos » Punjab
Share whatsapp

ਕੈਪਟਨ-ਹਰਸਿਮਰਤ ਦੀ ਟਵਿੱਟਰ ਜੰਗ, ਸੀਐੱਮ ਕੈਪਟਨ ਨੇ ਕਹੀਆਂ ਵੱਡੀਆਂ ਗੱਲਾਂ..

Punjab | 11:55 AM IST Sep 26, 2019

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹਰਸਿਮਰਤ ਕੌਰ ਬਾਦਲ ਵਿਚਾਲੇ ਟਵਿੱਟਰ ਵਾਰ ਜਾਰੀ ਹੈ ਅਤੇ ਇਸ ਵਾਰ ਟਵਿੱਟਰ ਜੰਗ ਹੀ ਵਜ੍ਹਾ ਜੀਐੱਸਟੀ ਰਿਫੰਡ ਮੁੱਦਾ ਬਣਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਖੁਦ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਸੀ ਕਿ ਉਸਦੇ ਵੱਲੋਂ ਪੂਰਾ ਰਿਫੰਡ ਕਰ ਦਿੱਤਾ ਗਿਆ ਹੈ ਪਰ ਤੁਰੰਤ ਬਾਅਦ ਹੀ ਅਕਾਲੀ ਸਾਂਸਦ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਹ ਤੰਜ ਭਰੇ ਅੰਦਾਜ ਵਿੱਚ ਕੈਪਟਨ ਨੂੰ ਸ਼ੁਕਰੀਆ ਕਿਹਾ ਤੇ ਫਿਰ ਟਵਿਟਰ ਉੱਤੇ ਹੀ ਦਾਅਵਾ ਕੀਤਾ ਕਿ ਰਿਫੰਡ ਦੀ ਰਕਮ 3 ਕਰੋੜ 27 ਲੱਖ ਸੀ ਜਦਕਿ ਸਰਕਾਰ ਨੇ ਹਾਲੇ ਸਿਰਫ ਇੱਕ ਕਰੋੜ 96 ਲੱਖ ਹੀ ਰਿਫੰਡ ਕੀਤੇ ਹਨ। ਇਸ ਉੱਤੇ ਕੈਪਟਨ ਨੇ ਵੀ ਕੁੱਝ ਘੰਟੇ ਬਾਅਦ ਤਿੱਖਾ ਪਲਟਵਾਰ ਕੀਤਾ ਤੇ ਟਵਿੱਟਰ ਉੱਤੇ ਹੀ ਜਵਾਬ ਦਿੱਤਾ।

ਉਨ੍ਹਾਂ ਨੇ ਲਿਖਿਆ ਕਿ ਆਪ ਮੇਰੀ ਸੋਚ ਤੋਂ ਵੀ ਜਿਆਦਾ ਮੂਰਖ ਨਿਕਲੀ...ਮੈਂ ਸਾਫ਼ ਕਿਹਾ ਸੀ ਕਿ ਜਿੰਨੀ ਰਕਮ ਦਾ ਦਾਅਵਾ ਕੀਤਾ ਗਿਆ ਸੀ... ਉਨੀ ਜਾਰੀ ਕਰ ਦਿੱਤੀ ਗਈ ਹੈ... ਪਤਾ ਨਹੀਂ ਆਪ ਲੋਕਾਂ ਨੇ ਕਿਹੜੀ ਸਰਕਾਰ ਚਲਈ...ਤੁਸੀ ਇਹ ਵੀ ਨਹੀਂ ਜਾਣਦੇ ਕਿ ਇਸ ਦੀ ਵੀ ਇਕ ਪ੍ਰਕ੍ਰਿਆ ਹੈ...।

ਕੈਪਟਨ ਦੇ ਟਵੀਟ ਤੇ ਹਰਸਿਮਰਤ ਕੌਰ ਬਾਦਲ ਨੇ ਮੁੜ ਪਲਟਵਾਰ ਕੀਤਾ....ਹਰਸਿਮਰਤ ਨੇ ਟਵੀਟ ਤੇ ਲਿਖਿਆ।

ਮੈਂ ਤੱਥ ਹੀ ਰੱਖ ਰਹੀ ਹਾਂ...ਐਸ.ਜੀ.ਪੀ.ਸੀ. ਨੇ ਜੁਲਾਈ ਤੋਂ ਦਸੰਬਰ 2018 ਦਾ ਕਲੇਮ ਜਨਵਰੀ 2019 ’ਚ ਕੀਤਾ...ਅਗਲੇ 6 ਮਹੀਨੇ ਦਾ ਕਲੇਮ ਮਈ ਅਤੇ ਅਗਸਤ ‘ਚ ਕੀਤਾ ਗਿਆ... ਅਗਸਤ 2017 ਤੋਂ ਲੈ ਕੇ 2018 ਦਾ ਵੀ ਕਲੇਮ ਦਿੱਤਾ ਗਿਆ ਹੈ...ਹੁਣ ਤੁਹਾਡੇ ਕੋਲ ਸਾਰੇ ਕਲੇਮ ਹੈ ਤਾਂ ਵੀ ਪਹਿਲਾ ਰਿਫ਼ੰਡ 25 ਸਤੰਬਰ ਨੂੰ ਕਿਉਂ...ਅਤੇ ਵੈਸੇ ਇਕ ਕਰੋੜ 68 ਲੱਖ ਰੁਪਏ ਹਾਲੇ ਵੀ ਬਕਾਇਆ ਹੈ

ਗੱਲ ਇੱਥੇ ਹੀ ਖਤਮ ਨਹੀਂ ਹੋਈ....ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਿਰ ਇੱਕ ਟਵੀਟ ਕੀਤਾ ...ਤੇ ਹਰਸਿਮਰਤ ਕੌਰ ਬਾਦਲ ਨੂੰ ਜਵਾਬ ਦਿੱਤਾ।

ਮੁੱਖ ਮੰਤਰੀ ਨੇ ਲਿਖਿਆ-

ਹਰਸਿਮਰਤ ਕੌਰ ਬਾਦਲ GST ਲੰਗਰ ਤੇ ਤੁਹਾਡਾ ਕੁਮੈਂਟ ਹਾਸੋਹੀਣਾ ਹੈ, ਮੈਂ ਫਿਰ ਦੁਹਰਾਉਂਦਾ ਹਾਂ, ਕੇਂਦਰ ਵੱਲੋਂ ਜਾਰੀ ਨੋਟੀਫਿਕੇਸ਼ਨ ਤੋਂ ਬਾਅਦ ਮਿਲੇ ਕਲੇਮ ਦਾ ਸਾਰਾ ਪੈਸਾ ਅਸੀਂ ਵਾਪਸ ਕਰ ਚੁੱਕੇ ਹਾਂ, ਇਸਦੇ ਉਲਟ ਕੇਂਦਰ ਨੇ ਸਿਰਫ 57 ਲੱਖ ਜਾਰੀ ਕੀਤੇ ਹਨ...ਤੁਸੀਂ ਉੱਥੇ ਜਾ ਕੇ ਇਸ ਬਾਰੇ ਕਿਉਂ ਨਹੀਂ ਪੁੱਛਦੇ....ਆਖਰਕਾਰ ਤੁਸੀਂ ਇਸ ਦਾ ਹਿੱਸਾ ਹੋ।

ਐੱਸਜੀਪੀਸੀ ਨੂੰ ਲੰਗਰ ਤੇ ਜੀਐੱਸਟੀ ਦਾ ਪੈਸਾ ਵਾਪਿਸ ਕਰਨ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹਰਸਿਮਰਤ ਕੌਰ ਬਾਦਲ ਵਿਚਾਲੇ ਸ਼ੁਰੂ ਹੋਈ ਟਵਿੱਟਰ ਵਾਰ ਹੁਣ ਹੇਠਲੇ ਪੱਧਰ ਤੱਕ ਜਾ ਪਹੁੰਚੀ ਹੈ....ਸ਼ਬਦਾਂ ਦੀ ਚੋਣ ਵੇਲੇ ਮਰਿਆਦਾ ਦਾ ਖਿਆਲ ਵੀ ਨਹੀਂ ਰੱਖਿਆ ਜਾ ਰਿਹਾ।

SHOW MORE