HOME » Top Videos » Punjab
Share whatsapp

ਹੁਣ ਮਿੱਟੀ ਦੇ ਬਿਨਾ ਵੀ ਉਗਾਈਆਂ ਜਾ ਸਕਣਗੀਆਂ ਸਬਜ਼ੀਆਂ

Punjab | 07:22 PM IST Aug 17, 2019

ਹੁਣ ਮਿੱਟੀ ਦੇ ਬਿਨਾ ਵੀ ਸਬਜ਼ੀਆਂ ਉਗਾਈਆਂ ਜਾ ਸਕਣਗੀਆਂ। ਸ਼ਾਇਦ ਤੁਹਾਨੂੰ ਇਸ ਗੱਲ ਉੱਤੇ ਯਕੀਨ ਨਾ ਹੋ ਰਿਹਾ ਹੋਵੇ, ਪਰ ਅਜਿਹਾ ਕਰਕੇ ਵਿਖਾਇਆ ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ (PAU) ਨੇ। ਜਿਥੇ ਲਗਾਤਾਰ ਖੇਤੀਯੋਗ ਜ਼ਮੀਨਾਂ ਦਾ ਰਕਬਾ ਘਟ ਰਿਹਾ, ਪਰ ਹੁਣ ਇਸ ਦਾ ਹੱਲ ਵੀ ਕੱਢ ਲਿਆ ਗਿਆ। PAU ਨੇ ਬਿਨਾ ਮਿੱਟੀ ਦੇ ਹਰ ਤਰ੍ਹਾਂ ਦੀਆਂ ਸਬਜ਼ੀਆਂ ਉਗਾਈਆਂ ਹਨ।

ਖੇਤੀਬਾੜੀ ਮਾਹਿਰਾਂ ਮੁਤਾਬਿਕ ਇਸ ਤਕਨੀਕ ਨਾਲ ਪੈਦਾ ਹੋਣ ਵਾਲੀਆਂ ਸਬਜ਼ੀਆਂ ਵਿਚ ਜ਼ਿਆਦਾ ਪੌਸ਼ਟਿਕ ਤੱਤ ਹੁੰਦੇ ਹਨ ਤੇ ਬਹੁਤ ਹੀ ਆਸਾਨੀ ਨਾਲ ਉਗਾਇਆ ਜਾ ਸਕਦਾ ਹੈ। ਬਾਜ਼ਾਰ ਵਿਚ ਉਪਲਬਧ ਕੀਟਨਾਸ਼ਕ ਭਰਪੂਰ ਸਬਜ਼ੀਆਂ ਤੋਂ ਬਚਿਆ ਜਾ ਸਕਦਾ। PAU ਦੀ ਇਹ ਤਕਨੀਕ ਆਉਣ ਵਾਲੇ ਸਮੇਂ ਵਿਚ ਮੀਲ ਪੱਥਰ ਸਾਬਤ ਹੋਵੇਗੀ ਤੇ ਖ਼ਾਸ ਤੌਰ ਉੱਤੇ ਜਿਨ੍ਹਾਂ ਲੋਕਾਂ ਕੋਲ ਖੇਤੀਯੋਗ ਜ਼ਮੀਨ ਦੀ ਘਾਟ ਹੈ, ਉਨ੍ਹਾਂ ਵਾਸਤੇ ਇਹ ਤਕਨੀਕ ਲਾਹੇਵੰਦ ਸਿੱਧ ਹੋਵੇਗੀ।

SHOW MORE