ਕੁੱਤਿਆਂ ਤੇ ਬਿੱਲੀਆਂ ਨੂੰ ਹੋਣ ਲੱਗੀ ਸ਼ੂਗਰ ਦੀ ਬਿਮਾਰੀ, ਡਾਕਟਰ ਨੇ ਕੀਤੇ ਖੁਲਾਸੇ
Punjab | 12:35 PM IST Sep 18, 2019
ਸ਼ੂਗਰ ਦੀ ਬਿਮਾਰੀ ਲੋਕਾਂ ਵਿਚ ਆਮ ਦੇਖਣ ਨੂੰ ਮਿਲਦੀ ਹੈ ਪਰ ਹੁਣ ਇਹ ਬਿਮਾਰੀ ਜਾਨਵਰਾਂ ਨੂੰ ਵੀ ਆਪਣੀ ਲਪੇਟ ਚ ਲੈਣ ਲੱਗੀ ਹੈ ਖ਼ਾਸ ਕਰ ਕੇ ਕੁੱਤਿਆਂ ਅਤੇ ਬਿੱਲੀਆਂ ਦੇ ਵਿੱਚ ਸ਼ੂਗਰ ਦੀ ਬਿਮਾਰੀ ਵੇਖਣ ਨੂੰ ਮਿਲ ਰਹੀ ਹੈ। ਲੁਧਿਆਣਾ ਦੀ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਵਿੱਚ ਲਗਾਤਾਰ ਅਜਿਹੇ ਮਾਮਲੇ ਵਧਦੇ ਜਾ ਰਹੇ ਹਨ।
ਤੁਸੀਂ ਇਨਸਾਨਾਂ ਨੂੰ ਤਾਂ ਸ਼ੂਗਰ ਦੀ ਬਿਮਾਰੀ ਹੁੰਦੀ ਸੁਣੀ ਹੈ। ਪਰ ਕੀ ਤੁਹਾਨੂੰ ਪਤਾ ਕਿ ਹੁਣ ਕੱਤਿਆਂ ਵਿੱਚ ਵੀ ਸ਼ੂਗਰ ਹੋਣ ਲੱਗੀ ਹੈ। ਇਸ ਰੋਗ ਨਾਲ ਖ਼ਾਸ ਕਰ ਫੀਮੇਲ ਡੌਗਸ ਗ੍ਰਸਤ ਹੋ ਰਹੇ ਹਨ। ਲੁਧਿਆਣਾ ਵਿੱਚ ਇੰਨੀ ਦਿਨੀਂ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਤ ਇਹ ਨੇ ਹਰ ਹਫ਼ਤੇ 1 ਤੋਂ 3 ਕੁੱਤਿਆਂ ਵਿੱਚ ਸ਼ੂਗਰ ਦੀ ਬਿਮਾਰੀ ਸਾਹਮਣੇ ਆ ਰਹੀ ਹੈ। ਖ਼ਾਸ ਕਰ ਇਸ ਬਿਮਾਰੀ ਦਾ ਰੁਝਾਨ ਪਾਲਤੂ ਜਾਨਵਰਾਂ ਵਿੱਚ ਆਮ ਵੇਖਣ ਨੂੰ ਮਿਲਦਾ ਹੈ। ਹਾਲਾਂਕਿ ਆਵਾਰਾ ਕੁੱਤਿਆਂ ਜਾਂ ਹੋਰਨਾਂ ਜਾਨਵਰਾਂ ਦੇ ਹਾਲੇ ਤੱਕ ਸਕਰੀਨਿੰਗ ਨਹੀਂ ਕੀਤੀ ਗਈ। ਕੁੱਤਿਆਂ ਸ਼ੂਗਰ ਦੀ ਬਿਮਾਰੀ ਦੀ ਕੀ ਲੱਛਣ ਹੁੰਦੇ ਨੇ ਤੇ ਕਿਵੇਂ ਇਸ ਬਿਮਾਰੀ ਤਾਂ ਪਤਾ ਲੱਗ ਸਕਦਾ ਉਹ ਵੀ ਤੁਸੀਂ ਵੀਡੀਓ ਵਿੱਚ ਮਾਹਿਰਾਂ ਤੋਂ ਹੀ ਸੁਣ ਲਵੋ।
ਬੇਸ਼ੱਕ ਇਹ ਅੰਕੜੇ ਹੈਰਾਨ ਕਰ ਦੇਣ ਵਾਲੇ ਹਨ। ਪਰ ਇਹ ਸੱਚ ਹੈ। ਹਾਲਾਂਕਿ ਕਿ ਡਾਕਟਰਾਂ ਮੁਤਾਬਿਕ ਇਹ ਕੋਈ ਬਹੁਤੀ ਘਾਤਕ ਬਿਮਾਰੀ ਨਹੀਂ ਪਰ ਸਮੇਂ ਸਿਰ ਦਾ ਇਲਾਜ ਹੋਣਾ ਵੀ ਜ਼ਰੂਰੀ ਹੈ।
-
ਨੈਸ਼ਨਲ ਲੋਕ ਅਦਾਲਤ: 473 ਲੋਕ ਅਦਾਲਤ ਬੈਂਚਾਂ ਰਾਹੀਂ 236096 ਕੇਸਾਂ ਦੀ ਹੋਈ ਸੁਣਵਾਈ
-
ਆਉਣ ਵਾਲੇ ਸਮੇਂ ’ਚ ਮੈਡੀਕਲ ਸਿੱਖਿਆ ਦੇ ਧੁਰੇ ਵਜੋਂ ਉਭਰੇਗਾ ਪੰਜਾਬ : CM ਮਾਨ
-
ਸੂਬੇ 'ਚ ਲੰਪੀ ਸਕਿਨ ਦੀ ਬਿਮਾਰੀ ਨਾਲ ਹੁਣ ਤੱਕ 2 ਹਜ਼ਾਰ ਤੋਂ ਵੱਧ ਪਸ਼ੂਆਂ ਦੀ ਹੋਈ ਮੌਤ
-
ਵਿਜੀਲੈਂਸ ਵੱਲੋਂ ਹੈੱਡ ਕਾਂਸਟੇਬਲ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
-
-
ਵਿਜੀਲੈਂਸ ਵੱਲੋਂ ਰਿਸ਼ਵਤ ਦੇ ਪੰਜ ਵੱਖ-ਵੱਖ ਮਾਮਲਿਆਂ 'ਚ 8 ਮੁਲਾਜ਼ਮ ਕਾਬੂ