HOME » Videos » Punjab
Share whatsapp

ਮੌੜ ਮੰਡੀ ਬੰਬ ਧਮਾਕਾ: 'ਪੰਜਾਬ ਸਰਕਾਰ ਹੋਰ ਕੁੱਝ ਨਾ ਸਹੀ ਮੇਰਾ ਇਲਾਜ ਹੀ ਕਰਵਾ ਦੇਵੇ'

Punjab | 05:54 AM IST Feb 10, 2018

ਮੌੜ ਮੰਡੀ: 31 ਜਨਵਰੀ 2017 ਨੂੰ ਕਾਂਗਰਸ ਉਮੀਦਵਾਰ ਹਰਮਿੰਦਰ ਜੱਸੀ ਦੀ ਰੈਲੀ ਵਿੱਚ ਬੰਬ ਧਮਾਕੇ ਦੌਰਾਨ 5 ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋਈ ਸੀ ਤੇ ਇਸਦੇ ਨਾਲ ਹੀ ਕਈ ਲੋਕ ਜ਼ਖਮੀ ਹੋ ਗਏ ਸਨ। ਇਸੇ ਬੰਬ ਧਮਾਕੇ ਦੇ ਪੀੜ੍ਹਿਤ ਜਸਕਰਨ ਸਿੰਘ ਨੇ ਨਿਊਜ਼ 18 ਨਾਲ ਗੱਲ ਕਰਦਿਆਂ ਆਪਣਾ ਦਰਦ ਬਿਆਨ ਕੀਤਾ ਤੇ ਕਿ ਕਿਹਾ ਕਿ ਸਾਨੂੰ ਇਨਸਾਫ ਮਿਲਣ ਦੀ ਹੁਣ ਥੋੜੀ ਜਿਹੀ ਆਸ ਹੋਈ ਹੈ ਪਰ ਵਧੀਆ ਹੋਵੇਗਾ ਜੇਕਰ ਅਸਲ ਦੋਸ਼ੀਆਂ ਨੂੰ ਫੜਿਆ ਜਾਵੇ ਤੇ ਉਹਨਾਂ ਨੂੰ ਜੇਲ੍ਹ ਕੀਤੀ ਜਾਵੇ ਤਾਂ ਕਿ ਉਹਨਾਂ ਦੇ ਪਰਿਵਾਰਾਂ ਨੂੰ ਵੀ ਪਤਾ ਲੱਗੇ ਕਿ ਕਿਸੇ ਦੇ ਪੁੱਤ ਨੂੰ ਪਰਿਵਾਰ ਨਾਲੋਂ ਦੂਰ ਕਰਨ ਦਾ ਦਰਦ ਕੀ ਹੁੰਦਾ ਹੈ। ਕਿਸੇ ਵੀ ਕੰਮ ਕਰਨ ਵਾਲੇ ਵਿਅਕਤੀ ਨੂੰ 1 ਸਾਲ ਮੰਜੇ ਉੱਪਰ ਪੈਣਾ ਬਹੁਤ ਔਖਾ ਹੈ, ਇਹ ਦਰਦ ਮੈਂ ਬਿਆਨ ਨਹੀਂ ਕਰ ਸਕਦਾ। ਸਰਕਾਰ ਵੱਲੋਂ ਪਹਿਲਾਂ ਇਹ ਕਿਹਾ ਗਿਆ ਸੀ ਕਿ ਅਸੀਂ ਤੁਹਾਡਾ ਇਲਾਜ ਕਰਵਾਵਾਂਗੇ ਅਤੇ ਨੌਕਰੀ ਵੀ ਦਿੱਤੀ ਜਾਵੇਗੀ ਪਰ ਅਜੇ ਤਕ ਕਿਸੇ ਨੇ ਵੀ ਇਲਾਜ ਨਹੀਂ ਕਰਵਾਇਆ ਅਤੇ ਨਾ ਹੀ ਕਿਸੇ ਪ੍ਰਕਾਰ ਦੀ ਸਾਨੂੰ ਨੌਕਰੀ ਦਿੱਤੀ ਗਈ ਹੈ। ਉਹਨਾਂ ਕਿਹਾ, 'ਪੰਜਾਬ ਸਰਕਾਰ ਹੋਰ ਕੁੱਝ ਨਾ ਸਹੀ ਮੇਰਾ ਇਲਾਜ ਹੀ ਕਰਵਾ ਦੇਵੇ'

SHOW MORE