HOME » Top Videos » Punjab
Share whatsapp

ਸੂਰਮਿਆਂ ਨੇ ਸਿੱਖਾਂ 'ਤੇ ਜੁਲਮ ਕਰਨ ਵਾਲੇ ਮੁੱਖ ਮੰਤਰੀ ਨੂੰ ਸੋਧਾ ਲਾਇਆ: ਜਥੇਦਾਰ

Punjab | 12:55 PM IST Feb 08, 2020

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਇਕ ਵੀਡੀਓ ਸਾਹਮਣੇ ਆਈ ਹੈ। ਪਰਮਜੀਤ ਸਿੰਘ ਭਿਓਰਾ ਦੀ ਮਾਤਾ ਦੇ ਭੋਗ ਉਤੇ ਸੰਬੋਧਨ ਕਰ ਰਹੇ ਜਥੇਦਾਰ ਆਖ ਰਹੇ ਹਨ ਕਿ ਖਾੜਕੂਵਾਦ ਸਮੇਂ ਸਿੱਖਾਂ ਉਤੇ ਜੁਲਮ ਕਰਨ ਵਾਲੇ ਮੁੱਖ ਮੰਤਰੀ ਨੂੰ ਸੂਰਮਿਆਂ ਨੇ ਸੋਧਾ ਲਾਇਆ ਪਰ ਅੱਜ ਉਸੇ ਮੁੱਖ ਮੰਤਰੀ ਦੇ ਵਾਰਸਾਂ ਨੂੰ ਅਸੀਂ ਵੋਟਾਂ ਪਾ ਕੇ ਫਿਰ ਹਕੂਮਤ ਬਖਸ਼ ਦਿੱਤੀ ਹੈ।

ਉਹ ਨੂੰ ਸਿੱਖਾਂ ਨੂੰ ਏਕੇ ਦਾ ਸੁਨੇਹਾ ਦਿੰਦੇ ਹੋਏ ਇਹ ਵੀ ਆਖ ਰਹੇ ਹਨ ਕਿ ਇਹ ਵੇਲਾ ਸਿਰਜੋੜ ਕੇ ਕੇ ਪੰਥ ਦੀ ਚੜ੍ਹਦੀ ਕਲਾ ਲਈ ਅੱਗੇ ਆਉਣ ਦਾ ਹੈ। ਉਨ੍ਹਾਂ ਕਿਹਾ ਕਿ ਇਹ ਬਦਕਿਸਮਤੀ ਹੈ ਕਿ ਅਜਿਹੇ ਲੋਕਾਂ ਨੂੰ ਸੱਤਾ ਵਿਚ ਲਿਆਉਣ ਲਈ ਹੋਰ ਲੋਕਾਂ ਦੇ ਨਾਲ ਨਾਲ ਸਿੱਖਾਂ ਨੇ ਵੀ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ।

SHOW MORE