Football World Cup 2018
HOME » Videos » Punjab
Share whatsapp

ਵਰਦੀ ਵਿੱਚ 'ਟੱਲੀ' ਪੁਲਿਸ ਮੁਲਾਜ਼ਮ

Punjab | 02:45 PM IST Jun 09, 2018

ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਵਿੱਚ ਇੱਕ ਪੁਲਿਸ ਮੁਲਾਜ਼ਮ ਵਰਦੀ ਪਾਈ ਸ਼ਰਾਬੀ ਹਾਲਤ ਵਿੱਚ ਲੋਕਾਂ ਨੇ ਫੜ ਲਿਆ। ਨਸ਼ੇ ਵਿੱਚ ਟੱਲੀ ਇਹ ਮੁਲਾਜ਼ਮ ਰੇਲਵੇ ਸਟੇਸ਼ਨ 'ਤੇ ਸਾਹਮਣੇ ਇੱਕ ਬੈਂਚ 'ਤੇ ਪਿਆ ਸੀ। ਉਹ ਆਪਣੀ ਡਿਊਟੀ ਚੰਡੀਗੜ੍ਹ ਹੋਣ ਦਾ ਦਾਅਵਾ ਕਰਦਾ ਰਿਹਾ। ਜਦੋਂ ਮੀਡੀਆ ਉੱਥੇ ਪਹੁੰਚਿਆ ਤਾਂ ਪੁਲਿਸ ਮੁਲਾਜ਼ਮ ਨੇ ਆਪਣਾ ਰੋਹਬ ਝਾੜਨਾ ਸ਼ੁਰੂ ਕਰ ਦਿੱਤਾ। ਮੌਕੇ 'ਤੇ ਪਹੁੰਚੇ ਸਬੰਧਤ ਥਾਣੇ ਦਾ ਇੰਚਾਰਜ ਪੁਲਿਸ ਦੀ ਹੁੰਦੀ ਕਿਰਕਿਰੀ ਦੇਖ ਉਸ ਨੂੰ ਆਪਣੀ ਗੱਡੀ 'ਚ ਨਾਲ ਲੈ ਗਏ। ਥਾਣੇ ਦਾ ਇੰਚਾਰਜ ਵੀ ਮੀਡੀਆ ਦੇ ਸਵਾਲਾਂ 'ਤੇ ਕੰਨੀ ਕਤਰਾਉਂਦਾ ਦਿਖਿਆ। ਏਨਾ ਹੀ ਨਹੀਂ, ਥਾਣਾ ਇੰਚਾਰਜ ਨੇ ਮੀਡੀਆ ਨੂੰ ਟੱਲੀ ਪੁਲਿਸ ਮੁਲਾਜ਼ਮ ਦੀ ਵੀਡੀਓ ਨਾ ਬਣਾਉਣ ਲਈ ਵੀ ਕਿਹਾ।

 

 

SHOW MORE