'ਪੁਲਿਸ ਵਾਲੇ' ਨੇ ਖਲੀ ਦੀ ਜਲੰਧਰ ਅਕੈਡਮੀ ਵਿਚ ਪਾਇਆ ਗਾਹ, ਵੀਡੀਓ ਵਾਇਰਲ
Punjab | 05:55 PM IST Oct 15, 2019
ਸੋਸ਼ਲ ਮੀਡੀਆ ਉਤੇ ਪੁਲਿਸ ਦੀ ਵਰਦੀ ਪਾ ਕੇ ਹੰਗਾਮਾ ਕਰਨ ਦੀ ਵਾਇਰਲ ਵੀਡੀਓ ਗ੍ਰੇਟ ਖਲੀ ਦੀ ਅਕੈਡਮੀ ਨੂੰ ਮੁਸ਼ਕਲਾਂ ਵਿਚ ਪਾ ਸਕਦੀ ਹੈ। ਇਹ ਵੀਡੀਓ ਵੱਡੇ ਪੱਧਰ ਉਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਪੁਲਿਸ ਵਰਦੀ ਵਿਚ ਇਕ ਸ਼ਖਸ, ਨੌਜਵਾਨ ਨਾਲ ਕੁੱਟਮਾਰ ਕਰ ਰਿਹਾ ਹੈ।
ਲੋਕਾਂ ਦੇ ਮਨੋਰੰਜਨ ਤੇ ਖਲੀ ਦੀ ਅਕੈਡਮੀ ਨੂੰ ਸੁਰਖੀਆਂ ਵਿਚ ਲਿਆਉਣ ਲਈ ਬਣਾਇਆ ਇਹ ਵੀਡੀਓ ਖਲੀ ਨੂੰ ਵੀ ਮੁਸ਼ਕਲਾਂ ਵਿਚ ਪਾ ਸਕਦਾ ਹੈ। ਵੀਡੀਓ ਵਿਚ ਡੂਬੇ ਨਾਮ ਦਾ ਇਕ ਸ਼ਖਸ ਖਲੀ ਦੀ ਜਲੰਧਰ ਅਕੈਡਮੀ ਵਿਚ ਹੰਗਾਮਾ ਕਰ ਰਿਹਾ ਹੈ ਤੇ ਨੌਜਵਾਨ ਨਾਲ ਧੱਕਾਮੁੱਕੀ ਕਰ ਰਿਹਾ ਹੈ। ਇਸ ਬਾਰੇ ਜਦੋਂ ਜਲੰਧਰ ਦਿਹਾਤ ਵਿਚ ਪੈਂਦੇ ਆਦਮਪੁਰ ਖੇਤਰ ਦੇ ਡੀਐਸਪੀ ਅੰਕੁਰ ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਜਾਂਚ ਕਰਨਗੇ ਕਿ ਕਿਸ ਮੁਕਸਦ ਨਾਲ ਇਹ ਵੀਡੀਓ ਬਣਾਇਆ ਗਿਆ ਹੈ।
ਜੇਕਰ ਮਨੋਰੰਜਨ ਵਜੋਂ ਵੀ ਇਹ ਵੀਡੀਓ ਬਣਾਇਆ ਗਿਆ ਹੈ ਤਾਂ ਇਸ ਦੀ ਇਜਾਜ਼ਤ ਲੈਣੀ ਲਾਜ਼ਮੀ ਸੀ। ਇਹ ਵੀ ਜਾਂਚ ਕੀਤੀ ਜਾਵੇਗੀ ਕਿ ਇਹ ਵੀਡੀਓ ਪੁਲਿਸ ਦੀ ਸਾਖ ਖਰਾਬ ਕਰਨ ਲਈ ਤਾਂ ਨਹੀਂ ਬਣਾਈ ਗਈ। ਜੇਕਰ ਅਜਿਹਾ ਹੋਇਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।
-
ਕਾਮਰੇਡਾਂ ਨੇ ਜਿਸ ਫੈਕਟਰੀ 'ਤੇ ਝੰਡਾ ਲਾ ਦਿੱਤਾ ਉਸ ਨੂੰ ਬੰਦ ਕਰਾਏ ਬਿਨਾ ਨਹੀਂ ਰਹਿੰਦੇ
-
-
ਵੱਡੀ ਖ਼ਬਰ: ਕਿਸੇ ਵੀ ਹਾਲਤ 'ਚ ਤਿੰਨੇ ਖੇਤੀ ਕਾਨੂੰਨ ਵਾਪਸ ਨਹੀਂ ਲਵੇਗੀ ਕੇਂਦਰ ਸਰਕਾਰ
-
ਜਦੋਂ ਸਿੰਘੁ ਬਾਰਡਰ ਤੋਂ ਨਿਕਲੀ ਬਰਾਤ ਤਾਂ ਕਿਸਾਨਾਂ ਨੇ ਪਾਏ ਭੰਗੜੇ, ਵੇਖੋ ਕੀ ਸੀ ਨਜ਼ਾਰਾ
-
-
ਕਾਨੂੰਨ ਧੱਕੇ ਨਾਲ ਉੱਥੇ ਹੀ ਲਾਗੂ ਹੁੰਦੇ ਹਨ ਜਿੱਥੇ ਤਾਨਾਸ਼ਾਹੀ ਸ਼ਾਸਨ ਹੋਵੇ- ਸੁਖਬੀਰ ਬਾਦ