HOME » Top Videos » Punjab
Share whatsapp

ਵਿਆਹ ’ਚ ਚੋਰੀ ਦੇ ਇਸ ਨਵੇਂ ਤਰੀਕੇ ਨਾਲ ਲੁੱਟੇ ਜਾ ਰਹੇ ਲੋਕ, ਵੀਡੀਓ ‘ਚ ਰਿਕਾਰਡ ਹੋਈ ਸਾਰੀ ਵਾਰਦਾਤ..

Punjab | 01:21 PM IST Apr 19, 2019

ਜ਼ੀਰਕਪੁਰ ਦੇ ਇੱਕ ਨਿੱਜੀ ਹੋਟਲ 'ਚ ਵਿਆਹ ਸਮਾਗਮ ਦੌਰਾਨ ਚੋਰੀ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਵਿਆਹ ਸਮਾਗਮ ਚ ਛੋਟੇ ਬੱਚੇ ਸਮੇਤ ਆਇਆ ਇੱਕ ਵਿਅਕਤੀ ਵਿਆਹ 'ਚ ਕਰੀਬ 2 ਘੰਟੇ ਰਹਿਣ ਤੋਂ ਬਾਅਦ ਵਿਆਹ ਵਾਲੀ ਲੜਕੀ ਦੀ ਮਾਂ ਦਾ ਲੱਖਾਂ ਰੁਪਏ ਨਾਲ ਭਰਿਆ ਬੈਗ ਲੈ ਕੇ ਫ਼ਰਾਰ ਹੋ ਗਿਆ। ਇਹ ਪੂਰੀ ਵਾਰਦਾਤ ਸੀਸੀਟੀਵੀ 'ਚ ਕੈਦ ਹੋ ਗਈ ਹੈ।

ਉੱਧਰ ਪੀੜਤ ਨੇ ਦੱਸਿਆ ਕਿ ਸੀਸੀਟੀਵੀ ਮੁਤਾਬਿਕ ਅਣਪਛਾਤਾ ਨੌਜਵਾਨ ਕਰੀਬ 12.17 'ਤੇ ਹੋਟਲ 'ਚ ਦਾਖਲ ਹੋਇਆ ਤੇ 2 ਵੱਜ ਕੇ 18 ਮਿੰਟ 'ਤੇ ਬੈਗ ਲੈ ਕੇ ਫ਼ਰਾਰ ਹੋ ਗਿਆ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋਈ।

SHOW MORE