HOME » Top Videos » Punjab
Share whatsapp

Video- ਬੱਚੇ ਦੇ ਆਪ੍ਰੇਸ਼ਨ ਮੌਕੇ ਡਾਕਟਰ ਨੇ ਗਾਇਆ ਸਿੱਧੂ ਮੂਸੇਵਾਲਾ ਦਾ ਗੀਤ

Punjab | 07:27 PM IST Aug 09, 2022

ਸ਼ੋਸਲ ਮੀਡੀਆ ਉਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਡਾਕਟਰ ਨੇ ਬੱਚੇ ਦਾ ਆਪ੍ਰੇਸ਼ਨ ਕਰਨ ਮੌਕੇ ਸਿੱਧੂ ਮੂਸੇਵਾਲਾ ਦਾ ਗੀਤ ਗਾਇਆ। ਡਾਕਟਰ ਨੇ ਛੋਟੇ ਬੱਚੇ ਦਾ ਅਪਰੇਸ਼ਨ ਤੋਂ ਧਿਆਨ ਪਾਸੇ ਕਰਨ ਲਈ ਸਿੱਧੂ ਮੂਸੇਵਾਲ ਦਾ ਗੀਤ ਗਾਇਆ। ਇਹ ਵੀਡੀਓ ਜਲੰਧਰ ਦਾ ਹੈ। ਵੀਡੀਓ ਵਿੱਚ ਵੇਖ ਸਕਦੇ ਹੋ ਕਿ ਆਪ੍ਰੇਸ਼ਨ ਤੋਂ ਪਹਿਲਾਂ ਡਾਕਟਰ ਬੱਚੇ ਕੋਲ ਆਉਂਦਾ ਹੈ ਅਤੇ ਸਿੱਧੂ ਮੂਸੇਵਾਲਾ ਦੇ ਗੀਤਾਂ ਦੀ ਕੁਝ ਸਤਰਾਂ ਗਾਉਂਦਾ ਹੈ। ਡਾਕਟਰ ਨੂੰ ਗਾਉਂਦਾ ਵੇਖ ਕੇ ਬੱਚਾ ਵੀ ਸਿੱਧੂ ਮੂਸੇਵਾਲ ਦੇ ਗੀਤ ਦੀ ਲਾਈਨਾਂ ਗਾਉਣ ਲੱਗ ਜਾਂਦਾ ਹੈ। ਡਾਕਟਰ ਦਾ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ।

SHOW MORE