HOME » Top Videos » Punjab
Share whatsapp

ਪੰਚਾਇਤੀ ਜ਼ਮੀਨ ਦਾ ਠੇਕਾ ਨਾ ਵਧਾਉਣ ਲਈ ਅਧਿਕਾਰੀਆਂ ਨਾਲ 'ਸੌਦੇਬਾਜ਼ੀ' ਦਾ ਵੀਡੀਓ ਵਾਇਰਲ

Punjab | 06:30 PM IST Jul 10, 2019

ਕਪੂਰਥਲਾ ਦੇ ਪਿੰਡ ਸਾਂਦਰ ਜਾਗੀਰ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਨੂੰ ਪਿੰਡ ਦੇ ਹੀ ਕਿਸੇ ਬੰਦੇ ਨੇ ਚੋਰੀ-ਚੋਰੀ ਬਣਾ ਲਿਆ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵੀਡੀਓ ਵਿਚ ਪੰਚਾਇਤ ਵਿਭਾਗ ਦੇ ਅਧਿਕਾਰੀ ਪਿੰਡ ਦੀ ਪੰਚਾਇਤੀ ਜ਼ਮੀਨ ਦਾ ਸਾਲਾਨਾ ਠੇਕਾ ਨਾ ਵਧਾਉਣ ਲਈ ਰਿਸ਼ਵਤ ਲੈ ਰਹੇ ਹਨ। ਵੀਡੀਓ ਵਿਚ ਪੰਚਾਇਤ ਮੈਂਬਰ ਪੈਸੇ ਗਿਣਦੇ ਨਜ਼ਰ ਆ ਰਹੇ ਹਨ।

ਵੀਡੀਓ ਵਿਚ ਸਾਰੀ ਗੱਲਬਾਤ ਰਿਕਾਰਡ ਹੋ ਗਈ ਹੈ। ਨਛੱਤਰ ਸਿੰਘ ਨਾਮ ਦਾ ਵਿਅਕਤੀ ਵੀਡੀਓ ਵਿਚ ਪੰਚਾਇਤ ਮੈਂਬਰਾਂ ਤੇ ਵਿਭਾਗ ਦੇ ਅਧਿਕਾਰੀਆਂ ਦੇ ਸਾਹਮਣੇ 3 ਏਕੜ 7 ਕਨਾਲ ਜ਼ਮੀਨ ਜੋ ਸਰਕਾਰੀ ਰਿਕਾਰਡ ਵਿਚ ਪਰਮਜੋਤ ਸਿੰਘ, ਜੋ ਉਸ ਦਾ ਰਿਸ਼ਤੇਦਾਰ ਹੈ, ਦਾ ਸਰਕਾਰੀ ਰੇਟ ਮੁਤਾਬਿਕ ਬਣਦਾ ਠੇਕਾ 39200 ਰੁਪਏ ਦੇਣ ਦੀ ਗੱਲ ਕਰ ਰਿਹਾ ਹੈ ਪਰ ਉਸ ਤੋਂ ਪੰਚਾਇਤ ਦੇ ਨਾਮ ਉੱਤੇ 41300 ਰੁਪਏ ਦਾ ਚੈੱਕ ਲੈਂਦਾ ਹੈ।  ਜੋ 17 ਜੂਨ ਨੂੰ ਬੈਂਕ ਤੋਂ ਪਾਸ ਹੋ ਗਿਆ ਹੈ।

ਵੀਡੀਓ ਵਿਚ ਸਾਫ ਤੌਰ ਉੱਤੇ ਕਿਹਾ ਜਾਂਦਾ ਹੈ ਕਿ 2100 ਰੁਪਏ ਰਿਸ਼ਵਤ ਦੇ ਲਏ ਗਏ ਹਨ। ਜਦੋਂ ਇਸ ਸਬੰਧੀ ਕੈਬਨਿਟ ਮੰਤਰੀ ਓਪੀ ਸੋਨੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਕੋਈ ਪਤਾ ਨਹੀਂ ਹਨ ਜੇ ਕੋਈ ਸ਼ਿਕਾਇਤ ਆਈ ਤਾਂ ਕਾਰਵਾਈ ਕੀਤੀ ਜਾਵੇਗੀ।

SHOW MORE