HOME » Top Videos » Punjab
Share whatsapp

ਵਿਕਾਸ ਠਾਕੁਰ ਨੇ ਚਮਕਾਇਆ ਪੰਜਾਬ ਦਾ ਨਾਮ, ਪੁੱਤ ਦੀ ਪ੍ਰਾਪਤੀ 'ਤੇ ਮਾਪੇ ਹੋਏ ਭਾਵੂਕ

Punjab | 11:34 AM IST Aug 03, 2022

ਲੁਧਿਆਣਾ:  ਭਾਰਤ ਦੇ ਵੇਟਲਿਫਟਰ ਵਿਕਾਸ ਠਾਕੁਰ (Weightlifter Vikas Thakur) ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੁਰਸ਼ਾਂ ਦੀਆਂ ਰਾਸ਼ਟਰਮੰਡਲ ਖੇਡਾਂ 2022 (Commonwealth Games 2022) ਵਿੱਚ ਚਾਂਦੀ ਦਾ ਤਗਮਾ (Vikas thakur win Silver Medal) ਜਿੱਤਿਆ ਹੈ। ਇਸ ਦੌਰਾਨ ਪਰਿਵਾਰ ਵੱਲੋਂ ਮਠਿਆਈ ਵੰਡ ਕੇ ਖੁਸ਼ੀ ਮਨਾਈ ਜਾ ਰਹੀ ਹੈ। ਵਿਕਾਸ ਠਾਕੁਰ ਨੇ ਆਪਣੀ ਮਾਂ ਨੂੰ ਇਹ ਮੈਡਲ ਸਮਰਪਿਤ ਕੀਤਾ ਹੈ। ਕੱਲ ਵਿਕਾਸ ਦੀ ਮਾਂ ਦਾ ਜਨਮਦਿਨ ਸੀ 'ਤੇ ਉਨ੍ਹਾਂ ਨੇ ਇਸ ਮੈਡਲ ਨੂੰ ਆਪਣਾ ਜਨਮਦਿਨ ਦਾ ਤੋਹਫ਼ਾ ਦੱਸਿਆ ਹੈ।

ਇਸ ਮੌਕੇ ਵਿਕਾਸ ਦੇ ਜੀਜਾ ਦਾ ਕਹਿਣਾ ਹੈ ਕਿ ਇੰਨੀ ਪ੍ਰਾਪਤੀ ਕਰਨ ਤੇ ਵੀ ਵਿਕਾਸ ਵਿਚ ਹੰਕਾਰ ਨਹੀਂ ਹੈ। ਉਨ੍ਹਾਂ ਪਰਿਵਾਰ ਦਾ ਕਹਿਣਾ ਹੈ ਕਿ ਵਿਕਾਸ ਦੇ ਆਉਣ ਮਗਰੋਂ ਖੁਸ਼ੀ ਮਨਾਈ ਜਾਵੇਗੀ। ਰਾਸ਼ਟਰਮੰਡਲ ਖੇਡਾਂ 'ਚ ਚਾਂਦੀ ਦਾ ਤਗਮਾ ਜਿੱਤਣ ਤੇ ਪੀਐਮ ਮੋਦੀ 'ਤੇ ਮੁਖ ਮੰਤਰੀ ਭਗਵੰਤ ਮਾਨ ਨੇ ਵਿਕਾਸ ਨੂੰ ਵਧਾਈ ਦਿੱਤੀ ਹੈ। ਦੱਸ ਦੇਈਏ ਵਿਕਾਸ ਨੇ ਤੀਸਰੀ ਵਾਰ ਰਾਸ਼ਟਰਮੰਡਲ ਖੇਡਾਂ 'ਚ ਮੈਡਲ ਜਿੱਤਿਆ ਹੈ।

SHOW MORE