HOME » Top Videos » Punjab
Share whatsapp

ਖਡੂਰ ਸਾਹਿਬ 'ਚ ਵੋਟਿੰਗ ਦੌਰਾਨ ਹਿੰਸਾ, ਵੋਟ ਭੁਗਤਾਉਣ ਜਾ ਰਹੇ ਕਾਂਗਰਸ ਵਰਕਰ ਦਾ ਕਤਲ

Punjab | 11:15 AM IST May 19, 2019

ਖਡੂਰ ਸਾਹਿਬ 'ਚ ਵੋਟਿੰਗ ਦੌਰਾਨ ਹਿੰਸਾ ਦੀ ਵਾਰਦਾਤ ਸਾਹਮਣੇ ਆਈ ਹੈ। ਜਿਸ ਦੌਰਾਨ ਵੋਟ ਭੁਗਤਾਉਣ ਜਾ ਰਹੇ ਕਾਂਗਰਸ ਵਰਕਰ ਦਾ ਕਤਲ ਹੋ ਗਿਆ ਹੈ।

ਜਾਣਕਾਰੀ ਮੁਤਾਬਿਕ ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਸਰਲੀ ਵਿਖੇ ਪਿੰਡ ਦੇ ਕੁਝ ਵਿਅਕਤੀਆਂ ਵਲੋਂ ਦਾਤਰ ਮਾਰ ਕੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਉਕਤ ਨੌਜਵਾਨ ਬੰਟੀ ਸਿੰਘ ਪੁੱਤਰ ਚਰਨਜੀਤ ਸਿੰਘ ਆਪਣੇ ਘਰ ਤੋਂ ਵੋਟ ਪਾਉਣ ਜਾ ਰਿਹਾ ਸੀ ਤੇ ਰਸਤੇ ਵਿੱਚ ਪਿੰਡਾਂ ਦੇ ਕੁਝ ਵਿਅਕਤੀਆਂ ਨੇ ਉਸਤੇ ਨਾਲ ਹਮਲਾ ਕਰ ਦਿੱਤਾ।

ਕਾਂਗਰਸੀ ਵਰਕਰ ਦਾ ਤੇਜ਼ਧਾਰ ਹਥਿਆਰਾਂ ਨਾਲ ਮੌਤ ਦੇ ਘਾਟ ਉਤਾਰਿਆ ਗਿਆ ਹੈ। ਮ੍ਰਿਤਕ ਦੇ ਪਰਿਵਾਰ ਨੇ ਅਕਾਲੀ ਦਲ 'ਤੇ ਲਾਇਆ ਇਲਜ਼ਾਮ ਲਾਇਆ ਹੈ। ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਮੇਰੇ ਪੁੱਤਰ ਦਾ ਕਤਲ ਕਰਨ ਵਾਲੇ ਅਕਾਲੀ ਵਰਕਰ ਹਨ।

SHOW MORE