ਇਸ ਵਾਇਰਲ ਵੀਡੀਓ ਨੇ ਖੋਲ੍ਹੀ ਅਕਾਲੀ-ਭਾਜਪਾ ਦੇ 'ਨਹੁੰ ਮਾਸ' ਦੇ ਰਿਸ਼ਤੇ ਦੀ ਪੋਲ
Punjab | 09:47 PM IST Jul 29, 2019
ਪੂਰੇ ਮੁਲਕ ਵਿਚ ਬੇਫ਼ਿਕਰੀ ਨਾਲ ਸਿਆਸੀ ਪੈਰ ਪਸਾਰ ਰਹੀ ਬੀਜੇਪੀ ਦੀ ਨਜ਼ਰ ਹੁਣ ਪੰਜਾਬ ਉੱਤੇ ਹੈ, ਪਰ ਭਾਈਵਾਲ ਅਕਾਲੀ ਦਲ ਨੂੰ ਇਹ ਮੁਹਿੰਮ ਰੜਕ ਰਹੀ ਹੈ। ਪੰਜਾਬ ਦੀ ਸਿਆਸਤ ਵਿਚ ਅਕਾਲੀ ਦਲ ਤੇ ਬੀਜੇਪੀ ਦੇ ਰਿਸ਼ਤੇ ਨੂੰ ਨਹੁੰ ਮਾਸ ਦਾ ਰਿਸ਼ਤਾ ਵੀ ਕਿਹਾ ਜਾਂਦਾ ਹੈ, ਪਰ ਪੰਜਾਬ ਵਿਚ ਪੈਰ ਪਸਾਰਨ ਲਈ ਬੀਜੇਪੀ ਵੱਲੋਂ ਵਿੱਢੀ ਮੁਹਿੰਮ ਇਸ ਨਹੁੰ ਮਾਸ ਦੇ ਰਿਸ਼ਤੇ ਵਿਚ ਖਟਾਸ ਪੈਦਾ ਕਰ ਸਕਦੀ ਹੈ।
ਇਸ ਦੇ ਸੰਕੇਤ ਵੀ ਮਿਲਣ ਲੱਗੇ ਹਨ। ਬੀਜੇਪੀ ਦੀ ਮੈਂਬਰਸ਼ਿਪ ਮੁਹਿੰਮ ਬਾਦਲਾਂ ਦੇ ਗੜ੍ਹ ਵਿਚ ਪੁੱਜੀ ਤਾਂ ਅਕਾਲੀ ਦਲ ਦੇ ਵਰਕਰ ਭੜਕ ਉੱਠੇ। ਦਰਅਸਲ ਇੱਕ ਆਡੀਓ ਵਾਇਰਲ ਹੋਰ ਰਿਹਾ ਹੈ, ਜਿਸ ਬੀਜੇਪੀ ਦੀ ਮੈਂਬਰਸ਼ਿਪ ਨੂੰ ਲੈ ਕੇ ਅਕਾਲੀ ਦਲ ਤੇ ਬੀਜੇਪੀ ਦੀ ਆਗੂ ਇੱਕ ਦੂਜੇ ਨੂੰ ਵੰਗਾਰਦੇ ਸੁਣਾਈ ਦੇ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਆਡੀਓ ਵਿਚੋਂ ਇਕ ਆਵਾਜ਼ ਲੰਬੀ ਤੋਂ ਅਕਾਲੀ ਆਗੂ ਤੇਜਿੰਦਰ ਸਿੰਗ ਮਿੱਡੂਖੇੜਾ ਦੀ ਹੈ ਤੇ ਦੂਜੇ ਪਾਸੇ ਲੰਬੀ ਤੋਂ ਹੀ ਬੀਜੇਪੀ ਮੰਡਲ ਪ੍ਰਧਾਨ ਕੁਲਵੰਤ ਸਿੰਘ ਦੇ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਦੋਵਾਂ ਵਿਚਕਾਰ ਹੋਈ ਗੱਲਬਾਤ ਤੋਂ ਅੰਦਾਜ਼ਾ ਇਹ ਲੱਗ ਰਿਹਾ ਹੈ ਕਿ ਬੀਜੇਪੀ ਆਗੂ ਕੁਲਵੰਤ ਸਿੰਘ ਲੰਬੀ ਹਲਕੇ ਆਪਣੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨਾ ਚਾਹੁੰਦੇ ਨੇ ਜਦੋਂਕਿ ਅਕਾਲੀ ਦਲ ਦੇ ਆਗੂ ਬਾਦਲਾਂ ਦੇ ਗੜ੍ਹ ਤੋਂ ਦੂਰ ਰਹਿਣ ਦੀਆਂ ਸਲਾਹਾਂ ਦੇ ਰਹੇ ਹਨ।
-
ਰਾਮ ਰਹੀਮ ਦੇ ਗੀਤ 'ਤੇ ਹੰਗਾਮਾ, 'ਬਲਾਤਕਾਰੀ ਤੇ ਕੁਕਰਮੀ ਬੰਦਾ ਨੌਜਵਾਨੀ ਨੂੰ ਕੀ ਸੇਧ...
-
-
ਕੌਮੀ ਇੰਨਸਾਫ਼ ਮੋਰਚਾ ਦਾ ਪੰਥ ਤੋਂ ਹੱਟਕੇ ਕੋਈ ਫੈਸਲਾ ਨਹੀਂ ਹੋਵੇਗਾ : ਬਾਪੂ ਗੁਰਚਰਨ ਸਿੰਘ
-
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦਾ ਪਹਿਲਾ ਰਾਜ ਪੱਧਰੀ ਜਨਤਾ ਦਰਬਾਰ ਭਲਕੇ
-
ਪ੍ਰਦੂਸ਼ਣ ਦੀ ਸਮੱਸਿਆ ਤੋਂ ਨਜਿੱਠਣ ਲਈ ਇਲੈਕਟ੍ਰਿਕ ਵਾਹਨ ਚੰਗਾ ਵਿਕਲਪ: ਰਾਜਪਾਲ ਦੱਤਾਤ੍ਰੇਅ
-
ਵਾਹਗਾ ਬਾਰਡਰ 'ਤੇ ਸੈਲਾਨੀ ਨਾਲ ਸਨੈਚਿੰਗ, ਪਰਸ ਖੋਹਣ ਦੌਰਾਨ ਆਟੋ ਤੋਂ ਡਿੱਗ ਕੇ ਮੌਤ