HOME » Top Videos » Punjab
Share whatsapp

ਵਿਧਾਇਕ ਢਿੱਲੋਂ ਦਾ ਮੂੰਹ ਮਿੱਠਾ ਕਰਵਾਉਣ ਮੌਕੇ ਲੱਡੂਆਂ ਲਈ ਲੱਥੀਆਂ ਪੱਗਾਂ, ਵੇਖੋ ਵੀਡੀਓ

Punjab | 12:10 PM IST Sep 15, 2019

ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਢਿੱਲੋਂ ਨੂੰ ਪਹਿਲੀ ਵਾਰ ਕੈਬਨਿਟ ਰੈਂਕ ਮਿਲਣ ਦੀ ਖ਼ੁਸ਼ੀ ਵਿਚ ਵੰਡੇ ਜਾ ਰਹੇ ਲੱਡੂਆਂ ਨੂੰ ਲੈ ਕੇ ਹੰਗਾਮਾ ਹੋ ਗਿਆ। ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ।

ਦਰਅਸਲ, ਢਿੱਲੋਂ ਕੈਬਨਿਟ ਰੈਂਕ ਮਿਲਣ ਪਿੱਛੋਂ ਫ਼ਰੀਦਕੋਟ ਪੁੱਜੇ ਸਨ। ਇਸ ਮੌਕੇ ਉਨ੍ਹਾਂ ਦੇ ਸਮਰਥਕ ਉਨ੍ਹਾਂ ਦਾ ਮੂੰਹ ਮਿੱਠਾ ਕਰਵਾ ਰਹੇ ਸਨ। ਪਰ ਜਦੋਂ ਲੱਡੂਆਂ ਦਾ ਥਾਲ਼ ਵਰਕਰਾਂ ਵਿਚ ਵੰਡਣ ਦੀ ਸ਼ੁਰੂਆਤ ਹੋਈ ਤਾਂ ਉਹ ਟੁੱਟ ਕੇ ਪੈ ਗਏ। ਇਸ ਦੌਰਾਨ ਕਈ ਬਜ਼ੁਰਗ ਥੱਲੇ ਡਿੱਗ ਗਏ ਤੇ ਕਈਆਂ ਦੀਆਂ ਪੱਗਾਂ ਵੀ ਲੱਥ ਗਈਆਂ। ਕੁਝ ਵਰਕਰਾਂ ਦੇ ਹੱਥ ਹੀ ਲੱਡੂ ਲੱਗੇ ਜਦੋਂ ਕਿ ਵੇਖਦੇ ਰਹੇ ਹਨ।

SHOW MORE