HOME » Top Videos » Punjab
Share whatsapp

ਆਉਣ ਵਾਲੇ ਦਿਨਾਂ 'ਚ ਇਸ ਤਰ੍ਹਾਂ ਦਾ ਰਹੇਗਾ ਮੌਸਮ, ਡਾਇਰੈਕਟਰ ਨੇ ਦਿੱਤੀ ਜਾਣਕਾਰੀ

Punjab | 02:23 PM IST Aug 09, 2019

ਪੰਜਾਬ ਵਿੱਚ ਵੀ ਅੱਜ ਬਾਰਸ਼ ਹੋ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦ ਰਹੇਗਾ ਇਸ ਬਾਰੇ ਮੌਸਮ ਵਿਭਾਗ ਚੰਡੀਗੜ੍ਹ ਨੇ ਜਾਣਕਾਰੀ ਦਿੱਤੀ। ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਸੁਰੇਂਦਰ ਪੌਲ ਮੁਤਾਬਕ ਅਗਲੇ 4-5 ਦਿਨ ਬਰਸਾਤ ਜਾਰੀ ਰਹੇਗੀ। ਹਾਲਾਂਕਿ ਇਹ ਬਰਸਾਤ ਆਮ ਨਾਲੋਂ ਬੇਹੱਦ ਘੱਟ ਰਹਿਣ ਵਾਲੀ ਹੈ। ਪੂਰੀ ਜਾਣਕਾਰੀ ਜਾਣਨ ਲਈ ਉੱਪਰ ਅੱਪਲੋਡ ਵੀਡੀਓ ਦੇਖੋ।

ਅੱਜ ਦੇਸ਼ ਦੇ ਕਈ ਹਿੱਸੇ ਭਾਰੀ ਮੀਂਹ ਕਾਰਨ ਹੜ੍ਹ ਦੇ ਹਾਲਤਾਂ ਨਾਲ ਜੂਝ ਰਹੇ ਹਨ। ਗੁਆਂਢੀ ਸੂਬੇ ਹਿਮਾਚਲ ਵਿੱਚ ਭਾਰੀ ਬਾਰਸ਼ ਨੇ ਤਬਾਹੀ ਮਚਾਈ ਹੋਈ ਹੈ। ਕੇਰਲ, ਕਰਨਾਟਕ 'ਚ 40 ਤੋਂ ਉੱਪਰ ਮੌਤਾਂ ਭਾਰੀ ਬਾਰਸ਼ ਕਰ ਕੇ ਹੋ ਚੁੱਕੀਆਂ ਹਨ। ਕਰਨਾਟਕ ਦੇ ਮਦੀਕੇਰੀ ਵਿੱਚ ਪੰਜ ਜਣੇ ਲੈਂਡ ਸਲਾਈਡ ਕਰ ਕੇ ਲਾਪਤਾ ਹੋ ਗਏ ਹਨ। ਕੇਰਲ ਦੇ ਵਾਇਨਾਡ ਚ ਲੈਂਡ ਸਲਾਈਡ 'ਚ ਫਸੇ ਲੋਕਾਂ ਵਿੱਚੋਂ 60 ਨੂੰ ਬਚਾ ਲਿਆ ਗਿਆ ਹੈ। ਕਰਨਾਟਕ ਚ ਮੌਤ ਦਾ ਅੰਕੜਾ 23 ਤੱਕ ਪਹੁੰਚ ਗਿਆ ਹੈ ਤੇ ਕਈ ਲੋਕ ਅਜੇ ਲਾਪਤਾ ਹਨ।  ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਕੇਰਲ ਤੇ ਕਰਨਾਟਕ ਨੂੰ ਮਾਈਸੋਰ ਤੇ ਕੋਡਾਗੁ ਰਾਹੀਂ ਜਾਣ ਵਾਲੇ ਰਸਤੇ ਬੰਦ ਕਰ ਦਿੱਤੇ ਗਏ ਹਨ। ਸਕੂਲ ਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਵਾਇਨਾਡ, ਇਦੁੱਕੀ, ਮਾਲਾਪਪੁਰਾਮ ਤੇ ਕੋਜ਼ੀਕੋੜ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।

ਕਰਨਾਟਕ ਤੋਂ ਬਾਅਦ ਕੇਰਲ ਹੁਣ ਆਫ਼ਤ ਦੀ ਬਾਰਸ਼ ਤੋਂ ਬਾਅਦ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਭਾਰੀ ਬਾਰਸ਼ ਦੇ ਚੱਲਦੇ ਮੌਸਮ ਵਿਭਾਗ ਨੇ ਚਾਰ ਜ਼ਿਲਿਆਂ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਮੁਤਾਬਿਕ ਮੌਸਮ ਵਿਭਾਗ ਮੁਤਾਬਿਕ ਇਨ੍ਹਾਂ ਜ਼ਿਲਿਆਂ ਵਿਚ ਬਾਰਸ਼ ਦੇ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਇਦੁੱਕੀ, ਮੁੱਲਪੁਰਮ, ਕੋਝੀਕੋੜ, ਤੇ ਵਾਇਨਾਡ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਕੇਰਲ ਵਿੱਚ ਜ਼ਿਆਦਾਤਰ ਦਰਿਆਵਾਂ ਵਿੱਚ ਪਾਣੀ ਦਾ ਲੈਵਲ ਵਧਣ ਕਰ ਕੇ ਹੜ੍ਹ ਦੀ ਸਥਿਤੀ ਬਣ ਗਈ ਹੈ।

ਕੋਚੀ ਹਵਾਈ ਅੱਡੇ ਤੇ ਐਤਵਾਰ ਦੁਪਹਿਰ 3 ਵਜੇ ਤੱਕ ਉਡਾਣਾਂ ਤੇ ਰੋਕ ਲਾ ਦਿੱਤੀ ਗਈ ਹੈ। ਹੜ੍ਹ ਦਾ ਪਾਣੀ ਏਅਰਪੋਰਟ ਦੀ ਪਾਰਕਿੰਗ ਚ ਵੜ ਗਿਆ ਹੈ। ਕੇਰਲ ਸਰਕਾਰ ਨੇ ਭਾਰੀ ਬਾਰਸ਼ ਦੇ ਚੱਲਦੇ 22,165 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਦਿੱਤਾ ਹੈ ਤੇ ਸੂਬੇ ਵਿੱਚ 315 ਕੈਂਪਾਂ ਚ ਲੋਕਾਂ ਨੂੰ ਪਹੁੰਚਾਇਆ ਜਾ ਰਿਹਾ ਹੈ। ਸਕੂਲਾਂ 'ਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।

SHOW MORE