HOME » Top Videos » Punjab
Share whatsapp

ਜਦੋਂ ਨਕਲੀ ਕਿੰਨਰ ਨੂੰ ਅਸਲੀ ਕਿੰਨਰਾਂ ਨੇ ਕੀਤਾ ਕਾਬੂ, ਦੇਖੋ ਵੀਡੀਓ

Punjab | 01:11 PM IST Oct 15, 2019

ਖੁਸ਼ੀ ਦੇ ਸਮਾਗਮ ਅਤੇ ਦਿਵਾਲੀ ਦੇ ਤਿਉਹਾਰ ਨੂੰ ਮੱਦੇਨਜਰ ਰੱਖਦਿਆ ਕਿੰਨਰਾ ਵੱਲੋ ਹਰ ਦੁਕਾਨ ਤੇ ਵਧਾਈ ਲਈ ਜਾਂਦੀ ਹੈ ਅਤੇ ਮੋਟੇ ਪੈਸੇ ਪੈਸੇ ਇੱਕਠੇ ਕੀਤੇ ਜਾਂਦੇ ਹਨ। ਕਿੰਨਰਾ ਦੀ ਮੋਟੀ ਕਮਾਈ ਨੂੰ ਵੇਖਦਿਆਂ ਹੁਣ ਕਿੰਨਰਾ ਦੇ ਭੇਸ ਵਿੱਚ ਮੁੰਡੇ ਵੀ ਆ ਰਹੇ ਹਨ। ਤਾਜਾ ਮਾਮਲੇ ਵਿਚ ਨਾਭਾ ਵਿਖੇ ਕਿੰਨਰਾ ਨੇ 18 ਸਾਲਾ ਫਿਰੋਜ ਨਾਮ ਦੇ ਲੜਕੇ ਨੂੰ ਕਿੰਨਰਾ ਦੇ ਭੇਸ ਵਿਚ ਬਜਾਰ ਵਿਚੋ ਵਧਾਈ ਲੈਦੇ ਹੋਏ ਰੰਗੇ ਹੱਥੀ ਕਾਬੂ ਕਰ ਲਿਆ ਅਤੇ ਕਿੰਨਰਾ ਨੇ ਇਸ ਲੜਕੇ ਨੂੰ ਭਰੇ ਬਜਾਰ ਵਿਚ ਅਲਫ ਨੰਗਾ ਕਰ ਦਿੱਤਾ ਅਤੇ ਇਸ ਲੜਕੇ ਨੂੰ ਵੇਖ ਕੇ ਹਰ ਕੋਈ ਧੋਖਾ ਖਾ ਗਿਆ ਕਿ ਇਹ ਤਾਂ ਵਾਕਿਆ ਹੀ ਕਿੰਨਰ ਹੈ ਪਰ ਅਸਲੀ ਚਿਹਰਾ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਇਹ ਡਰਾਮਾ ਦੇਰ ਰਾਤ ਤੱਕ ਚੱਲਦਾ ਰਿਹਾ ਆਖਿਰ ਕਿੰਨਰ ਦੇ ਭੇਸ ਵਿਚ ਬਣੇ ਫਿਰੋਜ ਨੇ ਕਿੰਨਰਾ ਤੋ ਮਾਫੀ ਮੰਗ ਕੇ ਖਹਿੜਾ ਛੁਡਵਾਇਆ ਅਤੇ ਬਾਅਦ ਵਿਚ ਕਿੰਨਰਾ ਨੇ ਇਸ ਲੜਕੇ ਨੂੰ ਪੁਲਿਸ ਹਵਾਲੇ ਕਰ ਦਿੱਤਾ।

ਕਿੰਨਰਾ ਦਾ ਕਹਿਣਾ ਹੈ ਕਿ ਅਸੀ ਅਸਲੀ ਕਿੰਨਰ ਹਾਂ ਅਸੀਂ ਹੀ ਵਧਾਈ ਲੈਣ ਦੇ ਹੱਕਦਾਰ ਹਾ ਪਰ ਲੜਕੇ ਦੇ ਭੇਸ ਵਿਚ ਕਿੰਨਰ ਬਣ ਕੇ ਵਧਾਈ ਲੈਣਾ ਇਹ ਸਰੇਆਮ ਧੱਕਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕੀ ਕਿਨੰਰਾਂ ਦੇ ਭੇਸ ਵਿਚ ਫਿਰ ਰਹੇ ਅਜਿਹੇ ਲੜਕਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
 

SHOW MORE