HOME » Videos » Punjab
Share whatsapp

ਸੀਐੱਮ ਕੈਪਟਨ ਨੇ ਟਵੀਟ ਕਿਉਂ ਨਹੀਂ ਕੀਤਾ, ਮੰਤਰੀ ਵਿਜੈਇੰਦਰ ਸਿੰਗਲਾ ਨੇ ਦਿੱਤਾ ਜਵਾਬ

Punjab | 10:06 AM IST Jun 10, 2019

ਸੰਗਰੂਰ ਦਾ ਫਤਿਹਵੀਰ ਅੱਜ ਆਪਣੇ ਜਨਮਦਿਨ ਮੌਕੇ ਵੀ ਬੋਰਵੈੱਲ ਤੋਂ ਬਾਹਰ ਨਹੀਂ ਨਿਕਲ ਸਕਿਆ। ਉਹ ਪਿਛਲੇ ਕਰੀਬ 90 ਘੰਟਿਆਂ ਤੋਂ ਬੋਰਵੈੱਲ 'ਚ ਫਸਿਆ ਹੈ ਤੇ ਉਸਦੀ ਮੌਤ ਨਾਲ ਜੰਗ ਲਗਾਤਾਰ ਜਾਰੀ ਹੈ।ਇਸ ਮਾਮਲੇ ਵਿੱਚ ਪੰਜਾਬ ਦੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਦੀ ਵੀ ਨਿਗ੍ਹਾ ਹੈ।

ਹਰ ਵਿਅਕਤੀ ਫਤਿਹਵੀਰ ਦੀ ਸਲਮਾਮਤੀ ਦੀ ਅਰਦਾਸ ਕਰ ਰਿਹਾ ਹੈ। ਬਚਾ੍ ਕਾਰਜਾਂ ਦਾ ਜਾਇਦਾ ਲੈਣ ਆਏ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ  ਨੂੰ ਪੱਤਰਕਾਰਾਂ ਨੇ ਪੱਛਿਆ ਕਿ  ਲੋਕ ਪੁੱਛ ਰਹੇ ਹਨ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਵਿੱਚ ਟਵੀਟ ਕਿਉਂ ਨਹੀਂ ਕੀਤਾ ਤਾਂ ਵਿਜੈਇੰਦਰ ਸਿੰਗਲਾ ਨੇ ਜਵਾਬ ਦਿੱਤਾ। ਟਵੀਟ ਕਰਨ ਨਾਲ ਕੀ ਹੋ ਜਾਵੇਗਾ। ਮੁੱਖ ਮੰਤਰੀ ਖੁਦ ਇਸ ਸਾਰੇ ਆਪਰੇਸ਼ਨ ਬਾਰੇ ਉਸਨੰ ਫੋਨ ਕਰਕੇ ਪੁੱਛ ਰਹੇ ਹਨ ਤੇ ਇਸਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਚੁੱਕਣ ਲਈ ਕਿਹਾ ਹੈ।

SHOW MORE