HOME » Top Videos » Punjab
Share whatsapp

ਫਤਿਹਵੀਰ ਨੂੰ ਬਚਾਉਣ ਲਈ 4 ਦਿਨਾਂ ਤੋਂ ਇੱਕ ਲੱਤ 'ਤੇ ਬੈਠ ਮਜ਼ਦੂਰ 'ਜੋਗਾ ਸਿੰਘ' ਕਰ ਰਿਹਾ ਵੱਡਾ ਕੰਮ...

Punjab | 01:53 PM IST Jun 09, 2019

ਸੁਖਵਿੰਦਰ ਸਿੰਘ

ਸੰਗਰੂਰ ਵਿੱਚ ਪਿਛਲੇ ਬੋਲਵੈੱਲ ਵਿੱਚ ਡਿੱਗੇ ਬੱਚੇ ਨੂੰ ਬਾਹਰ ਕੱਢਣ ਲਈ ਪਿਛਲੇ 4 ਦਿਨਾਂ ਤੋ ਚੱਲ ਰਹੇ ਆਪ੍ਰੇਸ਼ਨ ਵਿੱਚ ਕੋਈ ਆਧੁਨਿਕ ਮਸ਼ੀਨ ਨਹੀਂ ਬਲਕਿ ਖੂਹੀਆਂ ਪੁੱਟਣ ਵਾਲੇ ਮਜ਼ਦੂਰ ਕੰਮ ਕਰ ਰਹੇ ਹਨ। ਇਸ ਸਾਰੀ ਪ੍ਰਕਿਰਿਆ ਵਿੱਚ ਇੱਕ ਮਜ਼ਦੂਰ ਆਪਣੀ ਜ਼ਿੰਦਗੀ ਦੀ ਪ੍ਰਵਾਹ ਕੀਤੇ ਬਿਨਾਂ ਪਿਛਲੇ ਚਾਰ ਦਿਨਾਂ ਤੋਂ ਖੂਹ ਵਿੱਚ ਬੈਠ ਕੇ ਪੁੱਟ ਕੇ ਉੱਪਰ ਭੇਜ ਰਿਹਾ ਹੈ। ਜੋਗਾ ਸਿੰਘ ਨਾਮ ਦਾ ਮਜ਼ਦੂਰ ਸੋਸ਼ਲ ਮੀਡੀਆ ਉੱਤੇ ਬਹੁਤੇ ਵਾਇਰਲ ਹੋ ਰਿਹਾ ਹੈ।

ਅਸਲ ਵਿੱਚ ਫਤਿਹਵੀਰ ਨੂੰ ਬਾਹਰ ਕੱਢਣ ਲਈ 32 ਇੰਚ ਚੌੜਾ ਇੱਕ ਸਮਾਂਤਰ ਬੋਰਵੈੱਲ ਬਣਾਇਆ ਗਿਆ ਹੈ ਤਾਂ ਕਿ ਲਗਭਗ 120 ਫੁੱਟ ਦੀ ਡੂੰਘਾਈ 'ਤੇ 9 ਇੰਚ ਚੌੜੇ ਬੋਰਵੈੱਲ ਵਿਚ ਫਸੇ ਫਤਿਹਵੀਰ ਤੱਕ ਦੋਨਾਂ ਬੋਰਵੈੱਲਾਂ ਵਿਚਾਲੇ ਸੁਰੰਗ ਬਣਾ ਕੇ ਪਹੁੰਚਿਆ ਜਾ ਸਕੇ। ਇਸ ਕੰਮ ਵਿੱਚ ਜੋਗਾ ਸਿੰਘ ਦਾ ਅਹਿਮ ਰੋਲ ਹੈ।

ਆਕਸੀਜਨ ਦੀ ਘਾਟ ਵਿੱਚ ਖੂਹ ਦੇ ਅੰਦਰ ਬੈਠ ਕੇ ਮਿੱਟੀ ਪੁੱਟਣਾ ਬਹੁਤ ਹੀ ਖ਼ਤਰਨਾਕ ਤੇ ਔਖਾ ਕੰਮ ਹੈ। ਪਰ ਜੋਗਾ ਸਿੰਘ ਆਪਣੀ ਜ਼ਿੰਦਗੀ ਦੀ ਪ੍ਰਵਾਹ ਕੀਤੇ ਬਿਨਾਂ ਮਾਸੂਮ ਦੀ ਜ਼ਿੰਦਗੀ ਬਚਾਉਣ ਵਿੱਚ ਅਣਥੱਕ ਮਿਹਨਤ ਕਰ ਰਿਹਾ ਹੈ। ਉਹ ਇੱਕ ਲੱਤ ਦੇ ਭਾਰ ਬੈਠ ਤੇ ਬੈਠ ਕੇ 7 ਕਿੱਲੋ ਦੀ ਸਬਲ ਨਾਲ ਮਿੱਟੀ ਪੁੱਟ ਕੇ ਉੱਪਰ ਭੇਜ ਰਿਹਾ ਹੈ। ਉਸ ਕੋਲ ਉੱਪਰੋਂ ਇੱਕ ਬਾਲਟੀ ਆਉਂਦੀ ਹੈ। ਮਿੱਟੀ ਪੁੱਟ ਕੇ ਇਸ ਬਾਲਟੀ ਵਿੱਚ ਭਰ ਕੇ ਉੱਪਰ ਭੇਜ ਰਿਹਾ ਹੈ। ਇਸ ਕੰਮ ਵਿੱਚ ਉਸ ਦੇ ਸਾਥੀ ਵੀ ਉਸ ਦਾ ਪੂਰਾ ਸਾਥ ਦੇ ਰਹੇ ਹਨ।

ਗ਼ਰੀਬ ਮਜ਼ਦੂਰ 'ਜੱਗਾ ਸਿੰਘ' ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਲਹਿਰਾਗਾਗਾ ਦੇ ਨੇੜੇ ਪਿੰਡ ਸੰਗਤਪੁਰਾ ਤੋ ਹੈ।  ਸੋਸ਼ਲ ਮੀਡੀਆ ਤੇ ਜਿੱਥੇ  ਲੋਕ ਫਤਿਹਵੀਰ ਲਈ ਅਰਦਾਸ ਕਰ  ਰਹੇ ਹਨ ਉੱਥੇ ਹੀ ਜੋਗਾ ਸਿੰਘ ਦੇ ਕੰਮ ਦੀ ਵੀ ਪ੍ਰਸੰਸਾ ਹੋ ਰਹੀ ਹੈ। ਇਸ ਖ਼ਬਰ ਵਿੱਚ ਅੱਪਲੋਡ ਵੀਡੀਓ ਵਿੱਚ ਜੋਗਾ ਸਿੰਘ ਖੁਦਾਈ ਦੇ ਕੰਮ ਬਾਰੇ ਦੱਸ ਰਿਹਾ ਹੈ। ਇਹ ਵੀਡੀਓ ਬੀਤੇ ਦਿਨ ਦੀ ਹੈ।

ਪੁਟਾਈ ਹੱਥਾਂ ਨਾਲ ਕੀਤੀ ਜਾ ਰਹੀ ਸੀ ਇਸ ਲਈ ਬਚਾਅ ਕਾਰਜ ਧੀਮੇ ਚੱਲਦੇ ਰਹੇ। ਵੱਡੀ ਗੱਲ ਇਹ ਕਿ ਸਰਕਾਰ ਇਸ ਮਾਮਲੇ ਵਿੱਚ ਬੇਹੱਦ ਅਵੇਸਲੀ ਨਜ਼ਰ ਦਿਸ ਰਹੀ ਹੈ। ਸੋਸ਼ਲ ਮੀਡੀਆ ਤੇ ਇਹ ਵੀ ਸਵਾਲ ਉੱਠ ਰਹੇ ਹਨ ਕਿ ਇਸ ਪੂਰੇ ਮਾਮਲੇ ਵਿੱਚ ਪ੍ਰਸ਼ਾਸਨ ਦਾ ਰਵੱਈਆ ਬਹੁਤ ਢਿੱਲਾ ਹੈ। ਲੋਕ ਕਹਿ ਰਹੇ ਹਨ ਕਿ ਆਧੁਨਿਕ ਯੁੱਗ ਵਿੱਚ ਜਦੋਂ ਅਸੀਂ ਚੰਦ ਤੇ ਰਹਿਣ ਵਾਲੇ ਸੋਚ ਰਹੇ ਹਾਂ ਤਾਂ ਇੱਕ 100 ਫੁੱਟ ਖ਼ੋਦ ਕੇ ਬੱਚਾ ਨਹੀਂ ਕੱਢ ਸਕੇ। ਵੱਡੀਆਂ ਤਕਨੀਕਾਂ ਦਾ ਦਾਅਵੇ ਕਰਨ ਵਾਲੀ ਸਰਕਾਰ ਕੋਲ ਮਿੱਟੀ ਖੋਦਣ ਦੀ ਤਕਨੀਕ ਨਹੀਂ। 2 ਸਾਲਾ ਮਾਸੂਮ ਨੂੰ ਬਚਾਉਣ ਲਈ ਕਿਸੀ ਤਕਨੀਕ ਦੀ ਵਰਤੋਂ ਨਹੀਂ ਕੀਤੀ ਗਈ। ਹੱਥਾਂ ਨਾਲ ਖ਼ੁਦਾਈ ਦੀ ਵਜ੍ਹਾ ਨਾਲ ਹੀ ਇਸ ਆਪ੍ਰੇਸ਼ਨ ਨੂੰ 4 ਦਿਨ ਲੱਗ ਚੁੱਕੇ ਹਨ ਤੇ ਦੂਜੇ ਪਾਸੇ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੈ। ਕੁੱਝ ਫੇਸਬੁੱਕ ਤੇ ਆਏ ਕੁਮੈਂਟ ਹੇਠ ਦੇਖ ਸਕਦੇ ਹੋ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਮੌਕੇ 'ਤੇ ਪਹੁੰਚੇ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਸ ਕੰਮ ਲਈ ਬਹੁਤ ਢਿੱਲ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਵੀ ਤਕਨੀਕ ਦੀਆਂ ਮਸੀਨਾਂ ਦੀ ਵਰਤੋਂ ਕਰਕੇ ਹੁਣ ਤੱਕ ਤਾਂ ਫਤਿਹਵੀਰ ਸਿੰਘ ਨੂੰ ਬਾਹਰ ਕੱਢਿਆ ਜਾ ਸਕਦਾ ਸੀ। ਪਰ ਇਸ ਮਾਮਲੇ ਵਿੱਚ ਢਿੱਲ ਦਿਸ ਰਹੀ ਹੈ।

ਸਾਰਾ ਪੰਜਾਬ ਮਾਸੂਮ ਬੱਚੇ ਨੂੰ ਬਚਾਉਣ ਲਈ ਜਾਗ ਰਿਹਾ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੁੱਤੇ ਪਏ ਹਨ। ਵੱਖ-ਵੱਖ ਸਕੀਮਾਂ ਤੇ ਵਿਕਾਸ ਦੇ ਦਾਅਵਿਆਂ ਦੇ ਨਾਲ ਵਿਰੋਧੀਆਂ ਨੰ ਟਵੀਟ ਰਾਹੀਂ ਜਆਬ ਦੇਣ ਵਾਲੇ ਸੀਐੱਮ ਕੈਪਟਨ ਨੇ ਫਤਿਹਵੀਰ ਦੀ ਪੁੱਛ ਗਿੱਛ ਲਈ ਇੱਕ ਵੀ ਟਵੀਟ ਨਹੀਂ ਕੀਤਾ।

ਦੱਸ ਦੇਈਏ ਵੀਰਵਾਰ ਦੁਪਹਿਰ 3:30 ਵਜੇ ਬੱਚਾ ਬੋਰਵੈੱਲ ਵਿੱਚ ਡਿੱਗਿਆ ਸੀ। ਇਸ ਮਗਰੋਂ 4.30 ਵਜੇ ਲੋਕਲ ਪ੍ਰਸ਼ਾਸਨ ਨੇ ਬਚਾਅ ਕਾਰਜ ਆਰੰਭੇ ਤੇ ਕਰੀਬ 7 ਵਜੇ ਐਨਡੀਐਰਐਫ ਦੀ ਟੀਮ ਬੁਲਾਈ ਗਈ। ਟੀਮ ਨੇ ਆ ਕੇ ਬੋਰਵੈੱਲ ਦਾ ਨਿਰੀਖਣ ਕਰਨ ਤੋਂ ਬਾਅਦ ਬੋਰ ਦੇ ਬਰਾਬਰ ਇੱਕ ਨਵਾਂ ਬੋਰ ਕਰਨਾ ਤੈਅ ਕੀਤਾ।

ਸੀਸੀਟੀਵੀ ਫੁਟੇਜ ਰਾਹੀਂ ਬੱਚੇ ਦੀ ਪਹਿਲੀ ਤਸਵੀਰ ਸਾਹਮਣੇ ਆਈ ਜਿਸ ਵਿੱਚ ਉਸ ਦੇ ਹੱਥਾਂ ਦੀ ਹਰਕਤ ਦੇਖੀ ਗਈ। ਸ਼ਨੀਵਾਰ ਨੂੰ ਸੀਸੀਟੀਵੀ ਫੁਟੇਜ ਵਿੱਚ ਬੱਚੇ ਦੇ ਹੱਥਾਂ 'ਤੇ ਸੋਜ਼ਸ਼ ਨਜ਼ਰ ਆਈ ਜਿਸ ਤੋਂ ਡਾਕਟਰਾਂ ਨੇ ਅੰਦਾਜ਼ਾ ਲਾਇਆ ਕਿ ਬੱਚਾ ਸਲਾਮਤ ਹੈ। ਹਾਲਾਂਕਿ ਬਾਅਦ ਵਿੱਚ ਸੋਜ਼ਸ਼ ਘਟਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ।

SHOW MORE