HOME » Videos » Punjab
Share whatsapp

ਬਿਕਰਮ ਮਜੀਠੀਆ ਤੋਂ ਕਿਉਂ ਮੰਗੀ ਸੀ ਮਾਫ਼ੀ, ਕੇਜਰੀਵਾਲ ਨੇ ਦੱਸੀ ਇਹ ਮਜਬੂਰੀ...

Punjab | 12:22 PM IST May 14, 2019

ਸਾਬਕਾ ਕੈਬਿਨੇਟ ਮੰਤਰੀ ਤੇ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ’ਤੇ ਨਸ਼ਿਆਂ ਦੇ ਮੁੱਦੇ ’ਤੇ ਲਾਏ ਗੰਭੀਰ ਇਲਜ਼ਾਮਾਂ ਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਮਾਫ਼ੀ ਮੰਗੀ ਸੀ। ਹੁਣ ਇਸ ਮਾਫ਼ੀ ਮੰਗਣ ਬਾਰੇ ਕੇਜਰੀਵਾਲ ਨੇ ਸਫ਼ਾਈ ਦਿੱਤੀ ਹੈ। ਉਨ੍ਹਾਂ ਨੇ ਅੱਜ ਬਰਨਾਲਾ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਮਜੀਠੀਆ ਤੋਂ ਮਾਫ਼ੀ ਮੰਗਣ ਪਿੱਛੇ ਉਸ ਦੀ ਵੱਡੀ ਮਜਬੂਰੀ ਸੀ।

ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿੱਚ ਉਸ ‘ਤੇ 33 ਤੋਂ ਜ਼ਿਆਦਾ ਕੇਸ ਚੱਲ ਰਹੇ ਸਨ। ਸਾਰੇ ਕੇਸਾਂ ਵਿੱਚ ਫਾਸਟ ਟਰੈਕ ਕੋਰਟ ਬੈਠ ਚੁੱਕੀ ਹੋਣ ਕਾਰਨ ਉਸ ਨੂੰ ਹਰ ਦਿਨ ਪੂਰੇ ਦੇਸ਼ ਵਿੱਚ ਦੋ ਤਿੰਨ ਪੇਸ਼ੀਆਂ ਭੁਗਤਣੀਆਂ ਪੈਂਦੀਆਂ ਸਨ। ਦੂਜੇ ਪਾਸੇ ਉਸ ਨੂੰ ਦਿੱਲੀ ਦੀ ਜਨਤਾ ਨੇ ਮੁੱਖ ਮੰਤਰੀ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਸੀ। ਜੇਕਰ ਉਹ ਕੇਸਾਂ ਵਿੱਚ ਹੀ ਉਲਝਾ ਰਹਿੰਦਾ ਤਾਂ ਜਨਤਾ ਦੇ ਕੰਮ ਕਿਵੇਂ ਕਰ ਸਕਦਾ ਸੀ। ਅਜਿਹੀ ਸੂਰਤ ਵਿੱਚ ਉਸ ਨੇ ਸਾਰੇ ਕੇਸਾਂ ਨੂੰ ਨਿਪਟਾਉਣਾ ਹੀ ਸੀ ਸਮਝਿਆ। ਉਨ੍ਹਾਂ ਨੇ ਇਸ ਮੌਕੇ ਇਹ ਵੀ ਕਿਹਾ ਕਿ ਇਹ ਮੁੱਦਾ ਜਨਤਾ ਦਾ ਨਹੀਂ ਹੈ ਬਲਕਿ ਮੀਡੀਆ ਇਸ ਨੂੰ ਉਛਾਲ ਰਿਹਾ ਹੈ।

ਜ਼ਿਕਰਯੋਗ ਹੈ ਕਿ ਕੇਜਰੀਵਾਲ ਅੱਜ ਬਰਨਾਲਾ ਦੇ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਸੈਰ ਕਰਨ ਪਹੁੰਚੇ ਤੇ ਪਾਰਕ ਵਿੱਚ ਸੈਰ ਕਰਨ ਵਾਲੇ ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ। ਉਨ੍ਹਾਂ ਨੇ ਲੋਕਸਭਾ ਹਲਕਾ ਸੰਗਰੂਰ ਦੇ ਉਮੀਦਵਾਰ ਭਗਵੰਤ ਸਿੰਘ ਮਾਨ ਦੇ ਲਈ ਚੋਣ ਪ੍ਰਚਾਰ ਵੀ ਕੀਤਾ।

SHOW MORE