HOME » Videos » Punjab
Share whatsapp

ਬੱਚਾ ਚੋਰ ਦੇ ਇਲਜ਼ਾਮ 'ਚ ਲੋਕਾਂ ਨੇ ਔਰਤ ਨੂੰ ਕੀਤਾ ਕਾਬੂ, ਪੁਲਿਸ ਹਵਾਲੇ ਕੀਤਾ..

Punjab | 11:53 AM IST Aug 16, 2019

ਸੂਬੇ ਵਿੱਚ ਬੱਚੇ ਚੁੱਕਣ ਵਾਲੇ ਗਿਰੋਹ ਦੇ ਸਰਗਮ ਹੋਣੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ। ਤਾਜਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਸਥਾਨਕ ਲੋਕਾਂ ਨੇ ਇੱਕ ਔਰਤ ਨੂੰ ਕਾਬੂ ਕੀਤਾ ਤੇ ਇਲਜ਼ਾਮ ਨੇ ਕਿ ਇਹ ਔਰਤ ਬੱਚਾ ਚੁੱਕੇ ਕੇ ਫਰਾਰ ਹੋਣ ਲੱਗੀ ਸੀ। ਜਿਸ ਨੂੰ ਬੱਚੇ ਦੀ ਮਾਂ ਵੱਲੋਂ ਰੌਲਾ ਪਾਉਣ ਤੋਂ ਬਾਅਦ ਲੋਕਾਂ ਨੇ ਕਾਬੂ ਕਰ ਪੁਲਿਸ ਦੇ ਹਵਾਲੇ ਕਰ ਦਿੱਤਾ।

ਭੀੜ ਵਿੱਚ ਘਿਰੀ ਇਸ ਔਰਤ ਉਤੇ ਬੱਚਾ ਚੁੱਕਣ ਦੇ ਇਲਾਜਮ ਹਨ। ਜਿਸ ਨੂੰ ਲੋਕਾਂ ਰੰਗੇ ਹੱਥੀ ਕਾਬੂ ਕੀਤਾ ਹੈ। ਤਸਵੀਰਾਂ ਹੁਸ਼ਿਆਰਪੁਰ ਦੇ ਮੁੱਹਲਾ ਬਹਾਦਰਪੁਰ ਦੀਆਂ ਹਨ। ਇਲਜ਼ਾਮਾਂ ਮੁਤਾਬਕ ਦੇਰ ਸ਼ਾਮ ਇਹ ਔਰਤ ਘਰ ਦੇ ਅੰਦਰੋ 6 ਸਾਲ ਦੇ ਇੱਕ ਬੱਚੇ ਨੂੰ ਚੁੱਕ ਕੇ ਫਰਾਰ ਹੋਣ ਲੱਗੀ ਸੀ ਕਿ ਅਚਾਨਕ ਉਸ ਦੇ ਮਾਂ ਬਾਥਰੂਮ ਚੋਂ ਬਾਹਰ ਨਿਕਲ ਆਈ, ਜਿਸ ਨੇ ਰੌਲਾ ਪਾ ਦਿੱਤਾ ਤੇ ਇਹ ਔਰਤ ਬੱਚੇ ਨੂੰ ਛੱਡ ਕੇ ਫਰਾਰ ਹੋ ਗਈ। ਪਰ ਸਥਾਨਕ ਲੋਕਾਂ ਨੇ ਇਸ ਨੂੰ ਧੋੜੀ ਦੂਰ ਤੋਂ ਕਾਬੂ ਕਰ ਲਿਆ। ਦੇਖਦਿਆ ਹੀ ਦੇਖਿਆ ਘਟਾਨਾ ਵਾਲੀ ਥਾਂ ਉਤੇ ਲੋਕਾਂ ਦਾ ਤਾਂਤਾ ਲੱਗ ਗਿਆ।

ਹਲਾਂਕਿ ਇਸ ਔਰਤ ਨਾਲ ਭੀੜ ਵੱਲੋਂ ਕੁਟਮਾਰ ਤਾਂ ਨਹੀਂ ਕੀਤੀ ਪਰ ਇਸ ਨੂੰ ਪੁਲਿਸ ਦੇ ਹਵਾਲੇ ਜਰੂਰ ਕਰ ਦਿੱਤਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਮੁਤਾਬਕ ਕਾਬੂ ਕੀਤੀ ਇਹ ਔਰਤ ਮਾਨਸਿਕ ਤੌਰ ਉਤੇ ਪਰੇਸ਼ਾਨ ਲੱਗ ਰਹੀ ਹੈ, ਜੋ ਆਪਣਾ ਘਰ ਵਾਰ ਦੱਸਣ ਦੀ ਵੀ ਹਾਲਤ ਵਿੱਚ ਨਹੀਂ ਲੱਗ ਰਹੀ ਹੈ। ਪਰ ਵੱਡਾ ਸਵਾਲ ਇਹੀ ਹੈ ਕਿ ਇਹ ਔਰਤ ਫੜੇ ਜਾਣ ਤੋਂ ਬਾਅਦ ਪਾਗਲਾ ਵਾਂਗ ਹਰਕਤਾ ਕਰ ਰਹੀ ਜਾਂ ਫੇਰ ਬੱਚਾ ਚੋਰ ਦੀਆਂ ਅਵਾਹਾਂ ਤਹਿਤ ਹੀ ਭੀੜ ਨੇ ਇਸ ਨੂੰ ਕਾਬੂ ਕਰ ਲਿਆ।

SHOW MORE