HOME » Top Videos » Punjab
Share whatsapp

ਦੇਖੋ ਇੱਕ ਅਣਜਾਣ ਔਰਤ ਕਿਵੇਂ ਕਰ ਰਹੀ ਬੱਚਾ ਚੋਰੀ, ਫੇਰ ਹੋਈ ਇਹ ਕਾਰਵਾਈ, ਵੀਡੀਓ ਆਈ

Punjab | 12:30 PM IST Aug 28, 2019

ਅੰਮ੍ਰਿਤਸਰ ਦੇ ਲੋਹਗੜ ਵਿੱਚ ਇੱਕ ਬੱਚਾ ਚੋਰੀ ਕਰਨ ਦੇ ਮਾਮਲਾ ਸੀਸੀਟੀਵੀ ਕੈਦ ਹੋ ਗਿਆ। ਹਲਾਂਕਿ ਸਮੇਂ ਰਹਿੰਦੇ ਉੱਥੇ ਖੜ੍ਹੇ ਲੋਕਾਂ ਨੂੰ ਪਤਾ ਲੱਗ ਗਿਆ ਤੇ ਬੱਚਾ ਚੋਰੀ ਹੋਣੋ ਬੱਚ ਗਿਆ। ਲੋਕਾਂ ਨੇ ਔਰਤ ਨੂੰ ਫੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫੜੀ ਗਈ ਔਰਤ ਕੁੱਝ ਸਪਸ਼ਟ ਜਵਾਬ ਨਹੀਂ ਦੇ ਰਹੀ ਤੇ ਖੁਦ ਪਾਕਿਸਤਾਨੀ ਦੱਸ ਰਹੀ ਹੈ।

ਉੱਪਰ ਅੱਪਲੋਡ ਸੀਸੀਟੀਵੀ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਮਹਿਲਾ ਬੱਚੇ ਦੇ ਨੇੜੇ ਇਸ ਤਰ੍ਹਾਂ ਜਾ ਰਹੀ ਹੈ ਜਿਵੇਂ ਉਹ ਬੱਚੇ ਦੀ ਮਾਂ ਜਾਂ ਫਿਰ ਰਿਸ਼ਤੇਦਾਰ ਹੁੰਦੀ ਹੈ। ਇਹ ਦੇਖ ਕੇ ਹਰ ਕੋਈ ਧੋਖਾ ਖਾ ਸਕਦਾ ਹੈ। ਮਹਿਲਾ ਬੱਚੇ ਦੇ ਨੇੜੇ ਆਉਂਦੀ ਹੈ ਤੇ ਉਸਨੂੰ ਪਲੋਸਦੀ ਹੋਈ ਉਸਨੂੰ ਮੋਢਿਆਂ ਉੱਤੇ ਚੁੱਕ ਲੈਂਦੀ ਹੈ। ਉਸ ਸਮੇਂ ਹੀ ਬੱਚੇ ਦੀ ਮਾਂ ਨੂੰ ਇਸ ਬਾਰੇ ਪਤਾ ਲੱਗ ਜਾਂਦਾ ਹੈ। ਉਹ ਉਸ ਔਰਤ ਤੋਂ ਬੱਚਾ ਲੈ ਲੈਂਦੀ ਹੈ ਤੇ ਨੇੜ ਖੜ੍ਹੇ ਲੋਕਾਂ ਨੇ ਉਸਨੂੰ ਪੁਲਿਸ ਹਵਾਲੇ ਕਰ ਦਿੱਤਾ। ਸੀਸੀਟੀਵੀ ਵਿੱਚ ਸਾਫ ਦਿਖ ਰਿਹਾ ਹੈ ਕਿ ਉਹ ਔਰਤ ਬੱਚਾ ਚੋਰੀ ਕਰਨ ਦੀ ਮਕਸਦ ਨਾਲ ਹੀ ਨੇੜੇ ਆਉਂਦੀ ਹੈ।

SHOW MORE