HOME » Top Videos » Punjab
Share whatsapp

ਮੁੰਡੇ ਨੂੰ ਰਾੜ ਨਾਲ ਕੁੱਟਣ ਵਾਲੀ ਕੁੜੀ ਬਾਰੇ ਪੁਲਿਸ ਨੇ ਕੀਤਾ ਵੱਡਾ ਖੁਲਾਸਾ

Punjab | 04:23 PM IST Jun 26, 2019

ਚੰਡੀਗੜ੍ਹ ਦੇ ਟ੍ਰਿਬਿਊਨ ਚੌਂਕ ਉਤੇ ਕਾਰਾਂ ਦੀ ਮਾਮੂਲੀ ਟੱਕਰ ਤੋਂ ਬਾਅਦ ਨੌਜਵਾਨ ਦੀ ਰਾੜ ਨਾਲ ਕੁੱਟਮਾਰ ਕਰਨ ਵਾਲੀ ਕੁੜੀ ਬਾਰੇ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਡੀਐਸਪੀ ਚਰਨਜੀਤ ਸਿੰਘ ਨੇ ਦੱਸਿਆ ਹੈ ਕਿ ਕੁੜੀ ਦੇ ਮਾਂ-ਪਿਉ ਦੀ ਮੌਤ ਹੋ ਚੁੱਕੀ ਹੈ ਤੇ ਉਹ ਆਪਣੀ ਮਾਸੀ ਕਿਰਨ ਕੁਮਾਰ ਕੋਲ ਰਹਿੰਦੀ ਹੈ।

ਉਸ ਦੇ ਭਰਾ ਤੇ ਭੈਣ ਵਿਦੇਸ਼ ਵਿਚ ਰਹਿੰਦੇ ਹਨ। ਹਾਲਾਂਕਿ ਉਹ ਕੁੜੀ ਦਾ ਪਿਉ ਪੁਲਿਸ ਵਿਚ ਅਫ਼ਸਰ ਸੀ, ਇਸ ਬਾਰੇ ਅਜੇ ਪੂਰੀ ਜਾਣਕਾਰੀ ਪੁਲਿਸ ਹਾਸਲ ਨਹੀਂ ਕਰ ਸਕੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸੈਕਟਰ 29 ਵਾਸੀ ਨਿਤੀਸ਼ ਕੁਮਾਰ ਉਰਫ਼ ਸ਼ੈਂਟੀ ਆਪਣੀ ਸੈਂਟਰੋ ਕਾਰ ਵਿਚ ਆਪਣੇ ਪਰਿਵਾਰ ਨੂੰ ਪੀਜੀਆਈ ਤੋਂ ਬਲਟਾਣਾ ਲੈ ਕੇ ਜਾ ਰਿਹਾ ਸੀ। ਜਦੋਂ ਉਸ ਦੀ ਕਾਰ ਟ੍ਰਿਬਿਊਨ ਚੌਂਕ ਪੁੱਜੀ ਤਾਂ ਇਕ ਕਾਰ ਗਲਤ ਪਾਸੇ ਤੋਂ ਬੈਕ ਕੀਤੀ ਜਾ ਰਹੀ ਸੀ, ਜਿਸ ਕਾਰਨ ਜਾਮ ਲੱਗ ਗਿਆ। ਜਦੋਂ ਇਹ ਲੜਕਾ ਗਲਤ ਪਾਸੇ ਖੜੀ ਕਾਰ ਪਾਸੇ ਕਰਨ ਲਈ ਕਹਿਣ ਲੱਗਾ ਤਾਂ ਕਾਰ ਸਵਾਰ ਲੜਕੀ ਸ਼ੀਤਲ ਭੜਕ ਗਈ ਤੇ ਉਸ ਦੇ ਗਲ ਪੈ ਗਈ।

ਕੁੜੀ ਨੇ ਰਾੜ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਹਾਦਸੇ ਸਮੇਂ ਲੜਕੇ ਦਾ ਪਰਿਵਾਰ ਵੀ ਨਾਲ ਸੀ। ਕੁੜੀ ਵਾਰ ਵਾਰ ਆਖ ਰਹੀ ਸੀ ਕਿ ਉਹ ਹਰਿਆਣਾ ਦੀ ਜਾਟਣੀ ਹੈ, ਤੂੰ ਬਾਹਰ ਨਿਕਲ। ਲੜਕੇ ਨੇ ਝਗੜਾ ਟਾਲਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਲੜਕੀ ਕਾਫੀ ਤੈਸ਼ ਵਿਚ ਸੀ। ਉਸ ਨੇ ਲੜਕੇ ਦੇ ਸਿਰ ਵਿਚ ਰਾੜ ਮਾਰ ਦਿੱਤਾ। ਹੁਣ ਦਬਾਅ ਤੋਂ ਬਾਅਦ ਪੁਲਿਸ ਨੇ ਸ਼ੀਤਲ ਨਾਮ ਦੀ ਇਸ ਕੁੜੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

SHOW MORE
corona virus btn
corona virus btn
Loading