HOME » Videos » Punjab
Share whatsapp

ਪਲਾਸਟਿਕ ਦੇ ਲਿਫ਼ਾਫ਼ਿਆਂ ਖਿਲਾਫ ਕਾਰਵਾਈ ਲਈ ਆਏ ਇੰਸਪੈਕਟਰ ਨੂੰ ਔਰਤ ਨੇ ਫੜ ਕੇ ਘਸੀਟਿਆ

Punjab | 04:04 PM IST Jun 10, 2019

ਨਗਰ ਕੌਂਸਲ ਰੂਪਨਗਰ ਦੇ ਸੈਨੇਟਰੀ ਇੰਸਪੈਕਟਰ ਦਿਆਲ ਸਿੰਘ ਨੂੰ ਪਲਾਸਟਿਕ ਦੇ ਲਿਫ਼ਾਫ਼ੇ ਬੰਦ ਕਰਵਾਉਣ ਲਈ ਕੀਤੀ ਕਾਰਵਾਈ ਉਸ ਸਮੇਂ ਮਹਿੰਗੀ ਪੈ ਗਈ ਜਦੋਂ ਸਬਜ਼ੀ ਮੰਡੀ ਰੂਪਨਗਰ ਵਿਚ ਇਸ ਕਾਰਵਾਈ ਦੌਰਾਨ ਇਕ ਔਰਤ ਨੇ ਇੰਸਪੈਕਟਰ ਨੂੰ ਘੇਰ ਲਿਆ। ਔਰਤ ਨੇ ਇੰਸਪੈਕਟਰ ਦੀ ਪੱਗ ਵੀ ਲਾਹ ਦਿੱਤੀ ਤੇ ਕਾਫੀ ਖਿੱਚਧੂਹ ਕੀਤੀ।

ਦਿਆਲ ਸਿੰਘ ਆਪਣੀ ਟੀਮ ਨਾਲ ਮੰਡੀ ਵਿਚ ਪਲਾਸਟਿਕ ਦੇ ਲ਼ਿਫਾਫਿਆਂ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਗਏ ਸਨ। ਇਸ ਦੌਰਾਨ ਉਹ ਲਿਫ਼ਾਫ਼ੇ ਜ਼ਬਤ ਕਰ ਰਹੇ ਸਨ ਕਿ ਇਕ ਔਰਤ ਨੇ ਉਨ੍ਹਾਂ ਨੂੰ ਗਲ਼ਮੇ ਤੋਂ ਫੜ ਲਿਆ ਤੇ ਕਾਫੀ ਖਿੱਚਧੂਹ ਕੀਤੀ। ਇਹ ਔਰਤ ਆਖ ਰਹੀ ਸੀ ਕਿ ਗ਼ਰੀਬ ਲੋਕਾਂ ਦਾ ਨੁਕਸਾਨ ਕਿਉਂ ਕਰ ਰਹੇ ਹੋ। ਇਸ ਦੌਰਾਨ ਦਿਆਲ ਸਿੰਘ ਦੀ ਪੱਗ ਵੀ ਲੱਥ ਗਈ। ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਤੇ ਪੁਲਿਸ ਕਾਰਵਾਈ ਕਰ ਰਹੀ ਹੈ।

SHOW MORE