HOME » Videos » Punjab
Share whatsapp

ਮੁੰਡਾ ਹੋਇਆ ਫਰਾਰ, ਪੁਲਿਸ ਦੇ ਹੱਥੇ ਚੜ੍ਹੀ ਮਾਂ ਪਾਸੋਂ 100 ਗ੍ਰਾਮ ਹੈਰੋਇਨ ਤੇ 1200 ਨਸ਼ੀਲੇ ਕੈਪਸੂਲ ਬਰਾਮਦ

Punjab | 01:40 PM IST Jul 10, 2018

ਅਮਿਤ ਸ਼ਰਮਾ

ਅੰਮ੍ਰਿਤਸਰ ਪੁਲਿਸ ਨੇ ਨਾਕੇਬੰਦੀ ਦੌਰਾਨ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮਹਿਲਾ ਦਾ ਨਾਮ ਨਿਰਮਲ ਕੌਰ ਹੈ ਜਿਸ ਪਾਸੋਂ ਪੁਲਿਸ ਨੇ 100 ਗ੍ਰਾਮ ਹੈਰੋਇਨ ਤੇ 1200 ਨਸ਼ੀਲੇ ਕੈਪਸੂਲ ਪੁਲਿਸ ਨੇ ਬਰਾਮਦ ਕੀਤੇ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਮੌਕੇ ਤੋਂ ਮਹਿਲਾ ਦਾ ਮੁੰਡਾ ਫਰਾਰ ਹੋ ਗਿਆ ਜਿਸਨੂੰ ਫੜਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।

ਜਾਂਚ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਮਹਿਲਾ ਨਸ਼ੇ ਵੇਚਣ ਦਾ ਕੰਮ ਆਪਣੇ ਮੁੰਡੇ ਨਾਲ ਰਲ ਕੇ ਕਰਦੀ ਸੀ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਨਾਰਾਇਣਗੜ੍ਹ ਵਿੱਚ ਨਾਕੇਬੰਦੀ ਦੌਰਾਨ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹਾਲਾਂਕਿ ਜਦੋਂ ਪੁਲਿਸ ਇਨ੍ਹਾਂ ਦੀ ਗੱਡੀ ਦੀ ਤਲਾਸ਼ੀ ਲੈ ਰਹੀ ਸੀ ਤਾਂ ਇਸਦਾ ਬੇਟਾ ਮੌਕੇ ਤੋਂ ਫਰਾਰ ਹੋ ਗਿਆ ਜਦਕਿ ਉਸਦੀ ਮਾਂ ਨਿਰਮਲ ਕੌਰ ਪੁਲਿਸ ਦੇ ਹੱਥੇ ਚੜ੍ਹ ਗਈ। ਪੁਲਿਸ ਮੁਤਾਬਕ ਇਸਦਾ ਵੱਡਾ ਮੁੰਡਾ ਵੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਜੇਲ ਵਿੱਚ ਬੰਦ ਹੈ।

SHOW MORE