HOME » Top Videos » Punjab
Share whatsapp

ਜਾਗਰੂਕ ਵੋਟਰਾਂ ਨੇ ਲਿਆਂਦੀਆਂ ਸਿਆਸੀ ਆਗੂਆਂ ਨੂੰ ਤਰੇਲੀਆਂ, ਹੁਣ ਬੀਬੀ ਸਿੱਧੂ ਨੂੰ ਸਵਾਲਾਂ ਦੀ ਝੜੀ

Punjab | 05:15 PM IST May 12, 2019

ਲੋਕ ਸਭਾ ਚੋਣਾਂ ਵਿਚ ਪ੍ਰਚਾਰ ਵਿਚ ਜੁਟੇ ਸਿਆਸੀ ਆਗੂਆਂ ਨੂੰ ਜਾਗਰੂਕ ਵੋਟਰਾਂ ਦੇ ਸਵਾਲਾਂ ਨੇ ਲਾਜਵਾਬ ਕੀਤਾ ਹੋਇਆ ਹੈ। ਸਿਆਸੀ ਆਗੂਆਂ ਨੂੰ ਰੈਲੀਆਂ ਵਿਚ ਨਿੱਤ ਦਿਨ ਘੇਰਿਆ ਜਾ ਰਿਹਾ ਹੈ। ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿਚ ਪ੍ਰਚਾਰ ਕਰਨ ਗਈ ਨਵਜੋਤ ਕੌਰ ਸਿੱਧੂ ਵੀ ਅੱਗੇ ਜਨਤਾ ਦੇ ਤਿੱਖੇ ਸਵਾਲਾਂ ਵਿਚ ਘਰ ਗਈ।

ਅਸਲ ਵਿਚ ਪ੍ਰਚਾਰ ਲਈ ਗਈ ਬੀਬੀ ਸਿੱਧੂ ਨੂੰ ਕੁਝ ਔਰਤਾਂ ਨੇ ਘੇਰ ਲਿਆ ਤੇ ਕੈਪਟਨ ਸਰਕਾਰ ਵੱਲੋਂ ਚੋਣਾਂ ਵੇਲੇ ਕੀਤੇ ਵਾਅਦੇ ਚੇਤੇ ਕਰਵਾਉਣ ਲੱਗੀਆਂ। ਭਾਵੇਂ ਬੀਬੀ ਸਿੱਧੂ ਨੇ ਇਨ੍ਹਾਂ ਤਿੱਖੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਪਰ ਕੋਲ ਖੜ੍ਹੇ ਕੁਝ ਸਥਾਨਕ ਆਗੂ ਸਵਾਲ ਕਰਨ ਵਾਲੀਆਂ ਔਰਤਾਂ ਨੂੰ ਚੁੱਪ ਕਰਵਾਉਣ ਵਿਚ ਜੁਟੇ ਰਹੇ। ਬੀਬੀ ਸਿੱਧੂ ਨੂੰ ਅੰਮ੍ਰਿਤਸਰ ਰੇਲ ਹਾਦਸੇ ਬਾਰੇ ਵੀ ਸਵਾਲ ਕੀਤੇ ਗਏ।

SHOW MORE