HOME » Top Videos » Punjab
Share whatsapp

ਰਾਜ਼ੀਨਾਮਾ ਕਰਵਾਉਣ ਗਏ ਮਹਿਲਾ ਸਰਪੰਚ ਦੇ ਪਤੀ ਤੇ ਪੁੱਤ ਨੂੰ ਮਾਰੀ ਗੋਲੀ, ਇਕ ਮੌਤ, ਦੋ ਜ਼ਖਮੀ

Punjab | 06:11 PM IST Jul 14, 2019

ਅਜਨਾਲਾ ਦੇ ਪਿੰਡ ਨੰਗਲ ਵੰਝਾਂਵਾਲਾ ਵਿਚ ਝਗੜੇ ਨੂੰ ਸੁਲਝਾਉਣ ਗਏ ਕਾਂਗਰਸੀ ਮਹਿਲਾ ਸਰਪੰਚ ਦੇ ਪਤੀ ਦਾ ਕਤਲ ਕਰ ਦਿੱਤਾ ਗਿਆ, ਜਦ ਕਿ ਉਸ ਦਾ ਪੁੱਤਰ ਜ਼ਖਮੀ ਹੋ ਗਿਆ। ਮ੍ਰਿਤਕ ਸੁਖਵਿੰਦਰ ਸਿੰਘ ਆਪਣੇ ਪੁੱਤਰ ਅਤੇ ਇਕ ਹੋਰ ਸਾਥੀ ਸਣੇ ਜਦੋਂ ਝਗੜਾ ਸੁਲਝਾਉਣ ਪਹੁੰਚਿਆ ਤਾਂ ਦੂਜੀ ਸਿਆਸੀ ਧਿਰ ਦੇ ਲੋਕਾਂ ਨੇ ਫਾਇਰਿੰਗ ਕਰ ਦਿੱਤੀ ਜਿਸ ਵਿੱਚ ਸੁਖਵਿੰਦਰ ਦੀ ਮੌਤ ਹੋ ਗਈ।

ਸੁਖਵਿੰਦਰ ਦੀ ਮੌਤ ਤੋਂ ਬਾਅਦ ਪੰਚਾਇਤ ਦੇ ਬਾਕੀ ਮੈਂਬਰ ਆਪਣੀ ਜਾਨ ਨੂੰ ਖ਼ਤਰਾ ਦੱਸ ਰਹੇ ਹਨ ਅਤੇ ਸੁਰੱਖਿਆ ਦੀ ਮੰਗ ਕਰ ਰਹੇ ਹਨ। ਸੁਖਵਿੰਦਰ ਸਿੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇੰਦਰਜੀਤ ਸਿੰਘ ਅਤੇ ਬਲਵਿੰਦਰ ਸਿੰਘ ਵਿਚਕਾਰ ਝਗੜਾ ਹੋਇਆ ਸੀ ਤੇ ਮੈਂ ਤੇ ਮੇਰਾ ਪਿਤਾ ਸੁਖਵਿੰਦਰ ਸਿੰਘ ਦੋਵਾਂ ਦਾ ਰਾਜ਼ੀਨਾਮਾ ਕਰਵਾਉਣ ਲਈ ਜਾ ਰਹੇ ਸੀ ਤਾਂ ਅਚਾਨਕ ਬਲਵਿੰਦਰ ਸਿੰਘ ਨੇ ਸਾਡੇ 'ਤੇ ਗੋਲੀਆਂ ਚਲਾ ਦਿੱਤੀਆਂ। ਇਕ ਗੋਲੀ ਮੇਰੇ ਪਿਤਾ ਦੀ ਵੱਖੀ 'ਚ ਵੱਜ ਗਈ ਜਦਕਿ ਇਕ ਕੁਝ ਛੱਰ੍ਹੇ ਮੇਰੇ ਮੱਥੇ ਵਿਚ ਵੱਜੇ ਹਨ ਅਤੇ ਮੇਰਾ ਪਿਤਾ ਗੰਭੀਰ ਰੂਪ ਜ਼ਖ਼ਮੀ ਹੋ ਗਿਆ। ਉਸ ਨੇ ਇਹ ਵੀ ਦੱਸਿਆ ਕਿ ਇਕ ਹੋਰ ਵਿਅਕਤੀ ਗੁਰਬਾਜ ਸਿੰਘ ਦੀ ਬਾਂਹ ਵਿਚ ਛੱਰ੍ਹੇ ਵੱਜੇ ਹਨ। ਉਸ ਨੇ ਦੋਸ਼ ਲਾਇਆ ਕਿ ਅਸੀਂ ਕਾਂਗਰਸੀ ਹਾਂ ਤੇ ਅਕਾਲੀਆਂਤ  ਨੇ ਇਸੇ ਰੰਜਿਸ਼ ਤਹਿਤ ਹਮਲਾ ਕੀਤਾ ਹੈ।

SHOW MORE