HOME » Top Videos » Punjab
Share whatsapp

ਠੇਕੇਦਾਰ ਨੇ ਗੱਡੀ ਭਰ ਸ਼ਰਾਬ ਲਿਆਂਦੀ, ਔਰਤਾਂ ਨੇ ਸ਼ਰਾਬ ਦੀਆਂ ਬੋਤਲਾਂ ਬਾਹਰ ਕੱਢ ਕੇ ਤੋੜੀਆ

Punjab | 12:14 PM IST Sep 18, 2019

ਰੋਪੜ ਦੇ ਪਿੰਡ ਬਜਰੂਰ ਵਿੱਚ ਔਰਤਾਂ ਨੇ ਸ਼ਰਾਬ ਦੇ ਠੇਕੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਔਰਤਾਂ ਨੇ ਪਿੰਡ ਵਿੱਚ ਠੇਕਾ ਖੋਲ੍ਹੇ ਜਾਣ ਦਾ ਜ਼ਬਰਦਸਤ ਵਿਰੋਧ ਕੀਤਾ ਹੈ। ਠੇਕੇ ਵਿੱਚ ਰੱਖਣ ਲਈ ਠੇਕੇਦਾਰ ਵੱਲ਼ੋਂ ਗੱਡੀ ਭਰ ਕੇ ਸ਼ਰਾਬ ਲਿਆਂਦੀ ਗਈ ਸੀ। ਪਰ ਸਥਾਨਕ ਔਰਤਾਂ ਨੇ ਪ੍ਰਦਰਸ਼ਨ ਕਰਦਿਆਂ ਠੇਕੇਦਾਰ ਦੀ ਗੱਡੀ ਚੋਂ ਸ਼ਰਾਬ ਦੀਆਂ ਬੋਤਲਾਂ ਬਾਹਰ ਕੱਢ ਕੇ ਤੋੜੀਆਂ।

ਪਿੰਡ ਦੇ ਸਰਪੰਚ ਮੁਤਾਬਕ ਠੇਕੇਦਾਰ ਵੱਲੋਂ ਸ਼ਰਾਬ ਦਾ ਠੇਕਾ ਪਿੰਡ ਦੇ ਨੇੜੇ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪਰ ਪਿੰਡ ਦੀਆਂ ਔਰਤਾਂ ਨੇ ਠੇਕੇ ਦਾ ਵਿਰੋਧ ਕਰਦਿਆਂ ਠੇਕੇਦਾਰ ਨੂੰ ਵਾਪਸ ਖਦੇੜ ਦਿੱਤਾ। ਇਸ ਸਾਰੀ ਘਟਨਾ ਦਾ ਵੀਡਿਓ ਵੀ ਵਾਇਰਲ ਹੋ ਰਿਹਾ ਹੈ।

SHOW MORE