HOME » Top Videos » Punjab
Share whatsapp

ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਮਹਿਲਾ ਦਾ ਹਾਈਵੋਲਟੇਜ਼ ਡਰਾਮਾ!

Punjab | 05:04 PM IST Mar 08, 2020

ਚੰਡੀਗੜ੍ਹ ਰੇਲਵੇ ਸਟੇਸ਼ਨ ਉਤੇ ਇਕ ਮਹਿਲਾ ਨੇ ਕਾਫੀ ਹੰਗਾਮਾ ਕੀਤਾ। ਇਸ ਮਹਿਲਾ ਨੇ ਕੈਬ ਡਰਾਈਵਰ ਤੋਂ ਲੈ ਕੇ ਪੁਲਿਸ ਮੁਲਾਜ਼ਮਾਂ ਨੂੰ ਵੀ ਨਹੀਂ ਬਖਸ਼ਿਆ। ਰੇਲਵੇ ਸਟੇਸ਼ਨ ’ਤੇ ਉਸ ਵੇਲੇ ਹਾਈ ਵੋਲਟੇਜ਼ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਇਕ ਮਹਿਲਾ ਨੇ ਕੈਬ ਡਰਾਈਵਰ ਨਾਲ ਲੜਾਈ ਕੀਤੀ ਤੇ ਫਿਰ ਮਹਿਲਾ ਪੁਲਿਸ ਕਰਮੀ ਉਤੇ ਵੀ ਹਮਲਾ ਕਰ ਦਿੱਤਾ।

ਮਾਮਲਾ ਇੱਥੇ ਹੀ ਸ਼ਾਂਤ ਨਹੀਂ ਹੋਇਆ, ਮਹਿਲਾ ਨੇ ਆਪਣੇ ਕੱਪੜੇ ਵੀ ਪਾੜ ਲਏ। ਸਾਹਮਣੇ ਆਇਆ ਹੈ ਕਿ ਮਹਿਲਾ ਨੇ ਪਹਿਲਾਂ ਕਿਰਾਏ ਨੂੰ ਲੈ ਕੇ ਕੈਬ ਡਰਾਈਵਰ ਨਾਲ ਲੜਾਈ ਕੀਤੀ ਸੀ। ਇਸ ਤੋਂ ਬਾਅਦ ਹੰਗਾਮਾ ਵਧਦਾ ਹੀ ਚਲਾ ਗਿਆ। ਉਧਰ, ਇਸ ਮਾਮਲੇ ’ਤੇ ਕੈਬ ਡਰਾਈਵਰ ਰਮਨ ਢਕੌਲੀ ਨਿਵਾਸੀ ਨੇ ਦੱਸਿਆ ਕਿ ਇਕ ਮਹਿਲਾ ਨੇ ਸਵੇਰੇ 10 ਵਜੇ ਰੇਲਵੇ ਸਟੇਸ਼ਨ ਜਾਣ ਲਈ ਕੈਬ ਬੁੱਕ ਕੀਤੀ। ਇਸ ਦੇ ਬਾਅਦ ਕੈਬ ਡਰਾਈਵਰ ਨੇ ਮਹਿਲਾ ਨੂੰ ਚੰਡੀਗੜ੍ਹ ਸਥਿਤ ਰੇਲਵੇ ਸਟੇਸ਼ਨ ਉਤੇ ਪਹੁੰਚਾਇਆ। ਜਿੱਥੇ ਕੈਬ ਡਰਾਈਵਰ ਨੇ ਮਹਿਲਾ ਤੋਂ 328 ਰੁਪਏ ਕਿਰਾਇਆ ਮੰਗਿਆ। ਜਿਸ ਉਤੇ ਮਹਿਲਾ ਨੇ ਕਿਹਾ ਉਸ ਨੇ ਆਨਲਾਈਨ ਪੈਮੇਂਟ ਕਰ ਦਿੱਤੀ ਹੈ ਪਰ ਕੈਬ ਡਰਾਈਵਰ ਦੇ ਖਾਤੇ ’ਚ ਪੈਸੇ ਨਹੀਂ ਆਏ ਸੀ। ਇਸ ਦੇ ਬਾਅਦ ਦੋਹਾਂ ’ਚ ਪੈਸਿਆ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ। ਬਹਿਸ ਦੌਰਾਨ ਮਹਿਲਾ ਨੇ ਕੈਬ ਡਰਾਈਵਰ ਨੂੰ ਥੱਪੜ ਤੇ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਕਿਸੇ ਵੀ ਤਰ੍ਹਾਂ ਕੈਬ ਡਰਾਈਵਰ ਨੇ ਖੁਦ ਨੂੰ ਬਚਾਇਆ। ਇਸ ਦੇ ਬਾਅਦ ਮਹਿਲਾ ਪਲੇਟਫਾਰਮ ’ਤੇ ਚਲੀ ਗਈ।

ਮਹਿਲਾ ਕਾਂਸਟੇਬਲ ’ਤੇ ਵੀ ਮਹਿਲਾ ਨੇ ਚੁੱਕਿਆ ਹੱਥ

ਹੰਗਾਮੇ ਤੋਂ ਬਾਅਦ ਕੈਬ ਡਰਾਈਵਰ ਨੇ ਮਹਿਲਾ ਕਾਂਸਟੇਬਲ ਸ਼ਸ਼ੀ ਬਾਲਾ ਨੂੰ ਬੁਲਾਇਆ ਤੇ ਸਾਰੀ ਗੱਲ ਦੱਸੀ ਜਿਸ ਉਤੇ ਕਾਂਸਟੇਬਲ, ਮਹਿਲਾ ਕੋਲ ਚੱਲੀ ਗਈ ਤੇ ਕਿਰਾਏ ਦੀ ਗੱਲ ਕੀਤੀ। ਇਸ ਤੋਂ ਬਾਅਦ ਉਸ ਦੀ ਮਹਿਲਾ ਕਾਂਸਟੇਬਲ ਵਿਚਾਲੇ ਬਹਿਸ ਹੋਣ ਲੱਗੀ। ਕਾਂਸਟੇਬਲ ਨੇ ਮਹਿਲਾ ਨੂੰ ਕਿਹਾ ਜੇਕਰ ਕੋਈ ਸ਼ਿਕਾਇਤ ਹੈ ਤਾਂ ਉਹ ਪੁਲਿਸ ਸਟੇਸ਼ਨ ਚੱਲੇ।

ਇਸ ਤੋਂ ਬਾਅਦ ਮਹਿਲਾ ਨੇ ਕਾਂਸਟੇਬਲ ਦੇ ਹੱਥ ਉਤੇ ਕੱਟਿਆ ਤੇ ਉਸ ਦੇ ਚਿਹਰੇ ਉਤੇ ਨਹੁੰ ਵੀ ਮਾਰਿਆ। ਜਿਸ ਤੋਂ ਬਾਅਦ ਮਾਮਲਾ ਕਾਫੀ ਵਧ ਗਿਆ। ਜਦੋਂ ਮਹਿਲਾ ਨੂੰ ਥਾਣੇ ਲੈ ਜਾਇਆ ਗਿਆ ਤਾਂ ਉੱਥੇ ਵੀ ਮਹਿਲਾ ਨੇ ਐੱਸ ਆਈ ਉਰਮੀਲਾ ਨੂੰ ਗਲੋਂ ਤੋਂ ਫੜ ਲਿਆ। ਕਾਫੀ ਮੁਸ਼ਕਤ ਤੋਂ ਬਾਅਦ ਮਹਿਲਾ ਨੂੰ ਕਾਬੂ ਵਿਚ ਕੀਤਾ ਗਿਆ। ਇਸ ਮਾਮਲੇ ਤੋਂ ਬਾਅਦ ਹੰਗਾਮਾ ਕਰਨ ਵਾਲੀ ਮਹਿਲਾ ਨੇ ਪੁਲਿਸ ਅਧਿਕਾਰੀਆਂ ਉਤੇ ਕੁੱਟਮਾਰ ਕਰਨ ਦਾ ਇਲਜ਼ਾਮ ਲਗਾਇਆ। ਫਿਲਹਾਲ ਪੁਲਿਸ ਵੱਲ਼ੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

SHOW MORE
corona virus btn
corona virus btn
Loading