HOME » Top Videos » Punjab
Share whatsapp

ਪੰਜਾਬ ‘ਚ ਔਰਤਾਂ ਤੇ ਬੱਚੀਆਂ ਲਈ ਆਈ ਇਹ ਐਪ, ਸ਼ਿਕਾਇਤ 'ਤੇ ਹੋਵੇਗੀ ਸਖ਼ਤ ਕਾਰਵਾਈ, ਜਾਣੋ

Punjab | 10:41 AM IST Jun 25, 2019

ਔਰਤਾਂ ਦੀ ਸੁਰੱਖਿਆ ਦੀ ਮੱਦੇਨਜ਼ਰ ਅੰਮ੍ਰਿਤਸਰ ਰੂਰਲ ਪੁਲਿਸ ਨੇ ਪੰਜਾਬ ਪੁਲਸ ਵੱਲੋਂ ਪਹਿਲਾਂ ਤੋਂ ਹੀ ਲਾਂਚ ਕੀਤੇ ਗਏ ਸ਼ਕਤੀ ਐਪ ਨੂੰ ਹੁਣ ਅਪਗ੍ਰੇਡ ਕੀਤਾ ਹੈ। ਜਿਸ ਕਾਰਨ ਔਰਤਾਂ ਅਤੇ ਬੱਚੀਆਂ ਅੰਦਰ ਹੌਸਲਾ ਵਧੇਗਾ।ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਹੁਣ ਇਸ ਐਪ 'ਚ ਵੀਡੀਓ ਰਿਕਾਰਡਿੰਗ ਵੀ ਕੀਤੀ ਜਾ ਸਕੇਗੀ। ਤੇ ਜੋ ਕੋਈ ਵੀ ਔਰਤਾਂ ਨੂੰ ਕਿਸੇ ਵੀ ਤਰਾਂ ਦੀ ਦਿੱਕਤ ਦੇਵੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਹੁਣ ਗੱਲ ਆਉਂਦੀ ਹੈ ਕਿ ਔਰਤਾਂ ਅਤੇ ਕੁੜੀਆਂ ਇਸ ਐਪ ਬਾਰੇ ਕਿੰਨੀਆਂ ਕੁ ਜਾਗਰੂਕ ਹਨ ਤਾਂ ਜ਼ਿਆਦਾ ਤੋਂ ਜ਼ਿਆਦਾ ਇਸ ਐਪ ਬਾਰੇ ਜਾਗਰੂਕਤਾ ਮੁਹੱਈਆ ਕਰਵਾਉਣ ਲਈ, ਖ਼ਾਸ ਤੌਰ 'ਤੇ ਪੇਂਡੂ ਇਲਾਕਿਆਂ 'ਚ ਜਾਣਕਾਰੀ ਪਹੁੰਚਾਉਣ ਦੇ ਮਕਸਦ ਨਾਲ ਇੱਕ 10 ਮੈਂਬਰੀ ਟੀਮ ਨੂੰ ਰਵਾਨਾ ਕੀਤਾ ਗਿਆ ਹੈ।

ਔਰਤਾਂ ਖ਼ਿਲਾਫ਼ ਅਪਰਾਧਿਕ ਵਾਰਦਾਤਾਂ ਦਾ ਸਿਲਾਸਿਲ ਲਗਾਤਾਰ ਵਧਦਾ ਜਾ ਰਿਹਾ ਹੈ। ਪੁਲਿਸ ਆਕੜਿਆਂ ਮੁਤਾਬਿਕ ਸੂਬੇ ਵਿੱਚ ਸਾਲ 2012 ਤੋਂ 15 ਜੂਨ 2019 ਤੱਕ ਬਲਾਤਕਾਰ ਦੇ 6,060 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਜਦਕਿ ਇਸੇ ਸਮੇਂ ਦੌਰਾਨ ਦਹੇਜ ਲਈ ਤਸ਼ੱਦਦ ਢਾਹੁਣ, ਘਰੇਲੂ ਹਿੰਸਾ ਤੇ ਜਿਸਮਾਨੀ ਛੇੜਛਾੜ ਦੀਆਂ 19 ਹਜ਼ਾਰ ਦੇ ਕਰੀਬ ਘਟਨਾਵਾਂ ਵਾਪਰ ਚੁੱਕੀਆਂ ਹਨ।

ਪੰਜਾਬ ਵਿੱਚ 2012 ਦੌਰਾਨ ਬਲਾਤਕਾਰ ਦੀਆਂ 680, ਸਾਲ 2013 ਦੌਰਾਨ 888, ਸਾਲ 2014 ਦੌਰਾਨ 981 ਅਤੇ ਸਾਲ 2015 ਦੌਰਾਨ 800 ਦੇ ਕਰੀਬ, 2016 ਦੌਰਾਨ 783, 2017 ਦੌਰਾਨ 682, ਸਾਲ 2018 ਦੌਰਾਨ 839 ਤੇ ਸਾਲ 2019 ਦੌਰਾਨ 15 ਜੂਨ ਤੱਕ 407 ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਕਰ ਕੇ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਪੰਜਾਬ ਪੁਲਿਸ ਵੱਲੋਂ ਚੁੱਕਿਆ ਗਿਆ ਇਹ ਕਦਮ ਸ਼ਲਾਘਾਯੋਗ ਹੈ।

SHOW MORE
corona virus btn
corona virus btn
Loading