HOME » Top Videos » Punjab
Share whatsapp

ਚੰਡੀਗੜ੍ਹ ਵਿਖੇ ਮਨਾਇਆ ਵਿਸ਼ਵ ਅੰਡਾ ਦਿਵਸ

Punjab | 10:09 AM IST Oct 12, 2019

ਚੰਡੀਗੜ੍ਹ: ਕੇਂਦਰ ਸਰਕਾਰ ਵਲੋਂ ਪੰਜਾਬ, ਹਰਿਆਣਾ, ਯੂ.ਟੀ ਚੰਡੀਗੜ ਅਤੇ ਕੇਂਦਰੀ ਪੋਲਟਰੀ ਅਰਗਨਾਈਜੇਸ਼ਨ ਦੇ ਸਹਿਯੋਗ ਨਾਲ ਅੱਜ ਚੰਡੀਗੜ੍ਹ ਵਿਖੇ ਵਿਸ਼ਵ ਅੰਡਾ ਦਿਵਸ (world egg day) ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਮੁਰਗੀ ਪਾਲਣ ਦੇ ਕਿੱਤੇ ਨੂੰ ਹੁਲਾਰਾ ਦੇਣ ਲਈ ਮੁਲਕ ਦੇ ਧਾਰਮਿਕ ਖਾਸ ਕਰ ਕੇ ਹਿੰਦੂ ਧਰਮ ਦੇ ਆਗੂਆਂ ਤੋਂ ਅੰਡੇ ਦੇ ਸਾਕਾਹਾਰੀ ਹੋਣ ਬਾਰੇ ਪ੍ਰਚਾਰ ਕਰਾਵੇ। ਉਹਨਾਂ ਕਿਹਾ ਕਿ ਇਸ ਨਾਲ ਜਿੱਥੇ ਲੋਕਾਂ ਨੂੰ ਸਸਤੀ ਤੇ ਸੰਤੁਲਤ ਖੁਰਾਕ ਮੁਹੱਈਆ ਕਰਵਾਈ ਜਾ ਸਕੇਗੀ ਅਤੇ ਮੁਰਗੀ ਪਾਲਣ ਦੇ ਕਿੱਤੇ ਨੂੰ ਹੁਲਾਰਾ ਦੇ ਕੇ ਇਸ ਧੰਦੇ ਨਾਲ ਜੂੜੇ ਕਿਸਾਨਾਂ ਦੀ ਮਦਦ ਕੀਤੀ ਜਾ ਸਕੇਗੀ।

ਸ੍ਰੀ ਬਾਜਵਾ ਨੇ ਕਿਹਾ ਕਿ ਨਵੀਂ ਖੋਜ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਅੰਡੇ ਵਿੱਚ ਨਾ ਤਾਂ ਜਿਉਂਦੇ ਸੈੱਲ ਹੁੰਦੇ ਹਨ ਅਤੇ ਨਾ ਹੀ ਅੰਡਾ ਪੈਦਾ ਕਰਨ ਲਈ ਮੁਰਗੇ-ਮੁਰਗੀ ਦਾ ਮਿਲਣ ਜਰੂਰੀ ਹੈ। ਉਹਨਾਂ ਕਿਹਾ ਕਿ ਹੁਣ ਤਾਂ ਪੋਲਟਰੀ ਫਾਰਮਾਂ ਵਿੱਚ ਪੈਦਾ ਕੀਤੇ ਜਾਣ ਵਾਲੇ ਅੰਡਿਆਂ ਨੂੰ ਪੰਛੀ ਫਲ ਕਿਹਾ ਜਾਣ ਲੱਗ ਪਿਆ ਹੈ।

ਸ. ਤ੍ਰਿਪਤ ਬਾਜਵਾ ਨੇ ਭਰੋਸਾ ਦਿਵਾਇਆ ਕਿ ਮੁਰਗੀ ਪਾਲਕਾਂ ਵਲੋਂ ਅੰਡੇ ਨੂੰ ਮਿਡ ਡੇ ਮੀਲ ਦਾ ਹਿੱਸਾ ਬਣਾਉਣ ਬਾਰੇ ਕੀਤੀ ਅਪੀਲ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰਿਆ ਜਾਵੇਗਾ ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਹੋਰਨਾਂ ਉਦਯੋਗਾਂ ਦੀ ਤਰਾਂ ਮੁਰਗੀ ਪਾਲਣ ਨੂੰ ਬਿਜਲੀ ਸਬਸਿਡੀ ਦੇਣ ਲਈ ਵੀ ਪੰਜਾਬ ਸਰਕਾਰ ਗੰਭੀਰਤਾ ਨਾਲ ਵਿਚਾਰ ਕਰੇਗੀ, ਜਿਸ ਬਾਰੇ ਉਨ੍ਹਾਂ ਅਧਿਕਾਰੀਆਂ ਪਹਿਲਾ ਹੀ ਕਹਿ ਦਿੱਤਾ ਹੈ ਕਿ ਇਸ ਸਬੰਧੀ ਪੂਰੀ ਕੇਸ ਸਟੱਡੀ ਕੀਤੀ ਜਾਵੇ।

ਸ. ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਮੁਰਗੀ ਪਾਲਣ ਦੇ ਧੰਦੇ ਨੂੰ ਵਿਕਸਤ ਕਰਨ ਲਈ ਖੁੱਲ ਦਿਲੀ ਨਾਲ ਮੱਦਦ ਕਰਨ ਲਈ ਤਿਆਰ ਹੈ, ਇਸ ਸਬੰਧੀ ਉਨ੍ਹਾਂ ਮੁਰਗੀ ਪਾਲਕਾਂ ਨੂੰ ਆਪਣੇ ਸੁਝਾਆਵਾਂ ਨਾਲ ਮੁਲਾਕਾਤ ਦਾ ਖੁੱਲਾ ਸੱਦਾ ਦਿਤਾ। ਇਸ ਦੇ ਨਾਲ ਹੀ ਕਿਹਾ ਕਿ ਮੁਰਗੀ ਪਾਲਕਾਂ ਦੀਆਂ ਸਮੱਸਿਆਂ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਵਲੋਂ ਹਰ ਯਤਨ ਕੀਤਾ ਜਾਵੇਗਾ।

ਇਸ ਮੌਕੇ ਸੰਬੋਧਨ ਕਰਦਿਆਂ ਕੇਂਦਰੀ  ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਵਿਭਾਗ ਦੇ ਸੰਯੂਕਤ ਸਕੱਤਰ ਐਨ.ਐਲ.ਐਮ ਡਾ. ਓ.ਪੀ ਚੌਧਰੀ ਨੇ ਕਿਹਾ ਕਿ ਆਮ ਲੋਕਾਂ ਤੱਕ ਪ੍ਰਚਾਰ ਪ੍ਰਸਾਰ ਰਾਹੀਂ ਅੰਡੇ ਦੇ ਫਾਈਦੇ ਪਹੁੰਚਾਏ ਜਾਣ। ਉਨ੍ਹਾਂ ਕਿਹਾ ਕਿ ਅੰਡਾ ਬਹੁਤ ਹੀ ਸਸਤਾ ਦੇਸ਼ ਦੇ ਨੌਜਵਾਨਾਂ ਨੂੰ ਤਾਕਤਵਰ ਬਣਾਉਣ ਲਈ ਨਿਊਟਰੇਸ਼ਨ, ਪ੍ਰੋਟੀਨ ਅਤੇ ਮਿਨਰਲ ਭਰਪੂਰ ਭੋਜਨ ਹੈ।

ਡਾ. ਰਾਜ ਕਮਲ ਚੌਧਰੀ ਸਕੱਤਰ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਵਿਚ ਅਜੇ ਪੋਲਟਰੀ ਦੇ ਕਿੱਤੇ ਦਾ ਬਹੁਤ ਵੱਡਾ ਸਕੋਪ ਹੈ। ਪੰਜਾਬ ਸਰਕਾਰ ਸੂਬੇ ਵਿਚ ਪੋਲਟਰੀ ਦੇ ਕਿੱਤੇ ਨੂੰ ਹੋਰ ਉਤਸ਼ਾਹਤ ਕਰਨ ਲਈ ਇਸ ਕਿੱਤੇ ਵਿਚ ਦਿਲਚਸਪੀ ਰੱਖਣ ਵਾਲੇ ਵਿਅਕਤੀਆਂ ਨੂੰ ਹਰ ਸਹਾਇਤਾ ਮੁਹੱਈਆ ਕਰ ਰਹੀ ਹੈ।

ਇਸ ਮੌਕੇ ਮੁਰਗੀ ਪਾਲਣ ਨਾਲ ਜੁੜੀਆਂ ਪੰਜਾਬ, ਹਰਿਆਣਾ ਅਤੇ ਯੂ.ਟੀ ਚੰਡੀਗੜ੍ਹ ਦੀਆਂ ਕਈ ਉੱਘੀਆਂ ਹਸਤੀਆਂ ਨੂੰ ਵੀ ਸਨਮਾਨਿਤ ਕੀਤਾ।

 

SHOW MORE