HOME » Videos » Punjab
Share whatsapp

ਜੀਰੀ ਲਾ ਰਹੇ ਪੜ੍ਹੇ-ਲਿਖੇ ਮਜ਼ਦੂਰ, ਕਈ ਟੈਸਟ ਪਾਸ ਕੀਤੇ, ਇੰਟਰਵਿਊ ਦਿੱਤੇ ਪਰ ਨੌਕਰੀ ਨਹੀਂ ਮਿਲੀ, ਦੇਖੋ ਖਾਸ ਰਿਪੋਰਟ

Punjab | 10:18 AM IST Jul 15, 2019

ਖੇਤਾਂ ਵਿੱਚ ਪੜ੍ਹੇ-ਲਿਖੇ ਹੋਣਹਾਰ ਜੀਰੀ ਲਾ ਰਹੇ ਹਨ।  ਕੋਈ ਐਮੇਏ ਪਾਸ ਤਾਂ ਕੋਈ ਗਰੈਜੂਏਸ਼ਨ ਕਰ ਕੇ ਡਿਪਲੋਮਾ ਕਰ ਰਿਹਾ ਹੈ। ਨੌਕਰੀ ਲਈ ਕਈ ਟੈੱਸਟ ਪਾਸ ਕੀਤਾ। ਕਈ ਥਾਂਈਂ ਇੰਟਰਵਿਊ ਦਿੱਤੇ ਪਰ ਨੌਕਰੀ ਨਹੀਂ ਮਿਲੀ। ਆਖ਼ਿਰਕਾਰ ਮਜ਼ਦੂਰੀ ਕਰਨ ਲੱਗੇ।

ਹਾਰ ਕੇ ਆਖ਼ਿਰਕਾਰ ਰੋਜ਼ੀ-ਰੋਟੀ ਲਈ ਖੇਤਾਂ ਵਿੱਚ ਬਿਜਾਈ ਦਾ ਕੰਮ ਕਰਨਾ ਪੈ ਰਿਹਾ ਹੈ। ਗੁਰਸੇਵਕ ਬੀਏ ਕਰ ਚੱਕਿਆਂ ਹੈ ਅਤੇ ਮੈਕੇਨਿਕਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਕਰ ਰਿਹਾ ਹੈ ਪਰ ਕੰਮ ਨਾ ਮਿਲਣ ਕਾਰਨ ਅੱਜ ਖੇਤਾਂ ਵਿੱਚ ਕੰਮ ਕਰ ਰਿਹਾ ਹੈ।

ਕੁੱਝ ਅਜਿਹੇ ਹੀ ਹਾਲਾਤ ਸੰਦੀਪ ਦੇ ਹਨ। ਕਈ ਟੈੱਸਟ ਪਾਸ ਕਰ ਲਏ...ਥਾਂ-ਥਾਂ ਇੰਟਰਵਿਊ ਦੇ ਦਿੱਤੇ ਪਰ ਜਦੋਂ ਨੌਕਰੀ ਨਾ ਮਿਲੀ ਤਾਂ ਮਜਬੂਰੀ ਖੇਤਾਂ ਵਿੱਚ ਕੰਮ ਕਰਨਾ ਪੈ ਰਿਹਾ ਹੈ।

ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਡਿਗਰੀ, ਡਿਪਲੋਮਾ ਹੋਲਡਰ ਕਾਲਜਾਂ ਯੂਨੀਵਰਸਿਟੀਆਂ ਤੋਂ ਨਿਕਲਦੇ ਹਨ। ਪਰ ਨੌਕਰੀ ਲਈ ਦਰ-ਦਰ ਦੀਆਂ ਠੋਕਰਾਂ ਖਾਂਦੇ ਹਨ। ਨੌਕਰੀਆਂ ਨਾ ਮਿਲਣ ਕਾਰਨ ਵੱਡੀ ਗਿਣਤੀ ਨੌਜਵਾਨ ਜਿੱਥੇ ਵਿਦੇਸ਼ਾਂ ਦਾ ਰੁਖ਼ ਕਰਦੇ ਹਨ। ਉੱਥੇ ਹੀ ਕੁੱਝ ਗੁਰਸੇਵਕ ਅਤੇ ਸੰਦੀਪ ਵਰਗੇ ਨੌਜਵਾਨ ਵੀ ਹਨ ਜਿਹੜੇ ਆਪਣੀ ਕਾਬਲੀਅਤ ਮੁਤਾਬਿਕ ਕੰਮ ਨਾ ਮਿਲਣ ਕਾਰਨ ਖੇਤਾਂ ਵਿੱਚ ਕੰਮ ਕਰਨ ਨੂੰ ਮਜਬੂਰ ਹਨ।

SHOW MORE