HOME » Videos » Punjab
Share whatsapp

ਹਥਿਆਰ ਲੈ ਕੇ ਕਾਂਗਰਸੀ ਉਮੀਦਵਾਰ ਵੱਲੋਂ ਹੰਗਾਮਾ, ਏਡੀਸੀ ਨੂੰ ਕੱਢੀਆਂ ਗਾਲ਼ਾਂ....

Punjab | 11:46 AM IST Sep 11, 2018

ਫਿਰੋਜਪੁਰ ਵਿੱਚ ਜਿੱਥੇ ਇੱਕ ਹੀ ਪਾਰਟੀ ਦੇ ਦੋ ਮੈਂਬਰ ਇੱਕ ਹੀ ਸਥਾਨ ਤੋਂ ਚੋਣ ਦੇ ਲਈ ਨਾਮਜ਼ਗਦੀ ਪੱਤਰ ਦਾਖਲ ਕੀਤਾ। ਉੱਥੇ ਹੀ ਪੰਜਾਬ ਦੇ ਕੈਬਿਨੇਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਿੱਜੀ ਸਕੱਤਰ ਨਸੀਬ ਸਿੰਘ ਸੰਧੂ ਨੇ ਇੱਕ ਹੀ ਸੀਟ ਤੋਂ ਚੋਣ ਲੜਣ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ ਪਰ ਨੈਸ਼ਨਲ ਕਾਂਗਰਸ ਦੇ ਯੂਥ ਲੀਡਰ ਗੁਰਭੇਜ ਸਿੰਘ ਟਿੱਬੀ ਦੀ ਨਾਮਜ਼ਗਦੀ ਰੱਦ ਕਰ ਦਿੱਤੀ ਗਈ ਹੈ। ਜਿਸਦੇ ਬਾਅਦ ਗੁਰਭੇਜ ਸਿੰਘ ਟਿੱਬੀ ਆਪਣੇ ਕਾਰਕੁਨਾਂ ਦੇ ਨਾਲ ਡਿਪਟੀ ਕਮਿਸ਼ਨਰ ਪੁਹੰਚੇ ਸਨ। ਜਿੱਥੇ ਵਰਕਰਾਂ ਤੋਂ ਪਿਸਟਲ ਬਰਾਮਦ ਹੋਈ। ਪੁਲਿਸ ਬਹਿਸ ਵੀ ਹੋਈ ਤੇ ਪੁਲਿਸ ਦੇ ਨਾਲ ਵਿਵਾਦ ਹੋ ਗਿਆ।

ਟਿੱਬੀ ਦੇ ਖਿਲਾਫ ਦੂਜੇ ਉਮੀਦਵਾਰ ਨਸੀਬ ਸਿੰਘ ਨੇ ਏਡੀਸੀ ਨੂੰ ਸ਼ਿਕਾਇਤ ਦਿੱਤੀ ਕਿ ਉਸਨੇ ਪਿੰਡ ਦੀ ਪੰਚਾਇਤੀ ਜ਼ਮੀਨ ਉੱਤੇ ਕਬਜਾ ਕੀਤਾ ਹੋਇਆ ਹੈ। ਏਡੀਸੀ ਵੱਲੋਂ ਉਸਨੂੰ ਜਗ੍ਹਾ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਹਨ ਪਰ ਟਿੱਬੀ ਨੇ ਜ਼ਮੀਨ ਖਾਲੀ ਨਹੀਂ ਕੀਤੀ। ਜਾਂਚ ਦੌਰਾਨ ਟਿੱਬੀ ਦੇ ਖਿਲਾਫ ਸ਼ਿਕਾਇਤ ਸਹੀ ਪਾਈ ਗਈ। ਜਿਸਦੇ ਬਾਅਦ ਹੀ ਉਸਦਾ ਨਾਮਜ਼ਗਦੀ ਪੱਤਰ ਰੱਦ ਕੀਤਾ ਗਿਆ।

ਕਾਂਗਰਸੀ ਲੀਡਰ ਗੁਰਭੇਜ ਸਿੰਘ ਟਿੱਬੀ ਨੇ ਕਾਹ ਕਿ ਉਸਨੂੰ ਸਿਆਸੀ ਤਿਕੜਮਵਾਜੀ ਵਿੱਚ ਫਸਾਇਆ ਗਿਆ ਹੈ ਤੇ ਜਾਣਬੁੱਝ ਕੇ ਉਸਦੀ ਫਾਈਲ ਰੱਦ ਕੀਤੀ ਗਈ ਹੈ।



ਦੱਸਣ ਯੋਗ ਹੈ ਕਿ ਗੁਰਭੇਜ ਸਿੰਘ ਟਿੱਬੀ ਨੈਸ਼ਨਲ ਯੂਥ ਕਾਂਗਰਸ ਦੇ ਸੈਕਟਰੀ ਹਨ। ਉਹ ਗੁਜਰਾਤ ਵਿੱਚ ਯੂਥ ਕਾਂਗਰਸ ਦੀ ਅਗਵਾਈ ਵੀ ਕਰ ਰਹੇ ਹਨ। ਪਰ ਇਸਦਾ ਡਿਪਟੀ ਕਮਿਸ਼ਨਰ ਦਫਤਰ ਵਿੱਚ ਹਥਿਆਰ ਲੈ ਕੇ ਆਉਣ ਉੱਤੇ ਸਿਆਲ ਖੜ੍ਹੇ ਹੋ ਗਏ।

SHOW MORE