HOME » Videos » Punjab
Share whatsapp

ਪੁਲਿਸ ਦੀ ਧਮਕੀ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ!

Punjab | 04:44 PM IST Oct 09, 2018

ਦੀਨਾਨਗਰ ਵਿੱਚ ਖਾਕੀ ਉੱਤੇ ਫਿਰ ਤੋਂ ਸਵਾਲ ਚੁੱਕੇ ਗਏ ਹਨ। ਦਰਅਸਲ ਦੀਨਾਨਗਰ ਦੇ ਪਿੰਡ ਦਬੁਰਜੀ ਵਿਖੇ 22 ਸਾਲਾਂ ਨੌਜਵਾਨ ਹਰਜਿੰਦਰ ਸੈਣੀ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਜਾਣਕਾਰੀ ਮੁਤਾਬਕ ਮ੍ਰਿਤਕ ਹਰਜਿੰਦਰ ਦੇ ਉਸਦੇ ਪਿੰਡ ਦੀ ਹੀ ਇੱਕ ਮਹਿਲਾ ਨਾਲ ਨਾਜਾਇਜ਼ ਸੰਬੰਧ ਸਨ ਤੇ ਉਕਤ ਮਹਿਲਾ ਇੱਕ ਪੁਲਿਸ ਕਰਮਚਾਰੀ ਨਾਲ ਮਿਲ ਕੇ ਮ੍ਰਿਤਕ ਹਰਜਿੰਦਰ ਸਿੰਘ ਨੂੰ ਤੰਗ ਪਰੇਸ਼ਾਨ ਕਰ ਰਹੀ ਸੀ ਤੇ ਪੁਲਿਸ ਕਰਮੀ ਔਰਤ ਦੇ ਕਹਿਣ ਤੇ ਮ੍ਰਿਤਕ ਹਰਜਿੰਦਰ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਰਿਹਾ ਸੀ। ਪੁਲਿਸ ਨੇ ਮ੍ਰਿਤਕ ਦੇ ਭਰਾਵਾਂ ਦੇ ਬਿਆਨਾਂ ਉੱਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਸੰਬੰਧ ਵਿੱਚ ਮ੍ਰਿਤਕ ਦੇ ਭਰਾ ਸ਼ੇਖਰ ਚੰਦਰ ਤੇ ਮਾਂ ਨੇ ਦੱਸਿਆ ਕਿ ਹਰਜਿੰਦਰ ਟਰੱਕ ਡਰਾਈਵਰ ਸਨ ਤੇ ਉਸਦੇ ਉਸਦੀ ਹੀ ਪਿੰਡ ਦੀ ਔਰਤ ਨਾਲ 2 ਸਾਲ ਪਹਿਲਾਂ ਨਾਜਾਇਜ਼ ਸੰਬੰਧ ਸਨ ਤੇ ਹੁਣ ਉਕਤ ਮਹਿਲਾ ਦੇ ਸੰਬੰਧ ਪੁਲਿਸਕਰਮੀ ਨਾਲ ਹੋ ਗਏ ਸਨ ਤੇ ਉਹ ਔਰਤ ਉਸਦੇ ਭਰਾ ਨੂੰ ਤੰਗ ਕਰ ਰਹੇ ਸਨ ਤੇ ਉਸਦੇ ਭਰਾ ਤੋਂ ਪੈਸੇ ਦੀ ਮੰਗ ਕਰ ਰਹੇ ਸੀ ਤੇ ਪੈਸੇ ਲੈਣ ਤੋਂ ਬਾਅਦ ਵੀ ਉਸਨੂੰ ਤੰਗ ਕਰ ਰਹੀ ਸੀ। ਜਿਸ ਤੋਂ ਬਾਅਦ ਉਕਤ ਔਰਤ ਪੁਲਿਸ ਵਿੱਚ ਦਰਖ਼ਾਸਤ ਦੇ ਦਿੱਤੀ ਤੇ ਪੁਲਿਸ ਨੇ ਉਨ੍ਹਾਂ ਦੇ ਭਰਾ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ ਜਿਸ ਤੋਂ ਤੰਗ ਆ ਕੇ ਉਸਨੇ ਖੁਦਕੁਸ਼ੀ ਕਰ ਲਈ।

ਇਸ ਮੌਕੇ ਡੀਐਸਪੀ ਮਨੋਜ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ਉੱਪਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਔਰਤ ਵੱਲੋਂ ਹਰਜਿੰਦਰ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਉਸ ਤੋਂ ਬਾਅਦ ਹਰਜਿੰਦਰ ਨੂੰ ਪੁਲਿਸ ਥਾਣੇ ਬੁਲਾਇਆ ਤਾਂ ਉਸ ਤੋਂ ਪਹਿਲਾਂ ਹੀ ਹਰਜਿੰਦਰ ਨੇ ਆਤਮਹੱਤਿਆ ਕਰ ਲਈ ਸੀ।

SHOW MORE