HOME » Top Videos » Punjab
Share whatsapp

ਤਲਵੰਡੀ ਸਾਬੋ ਵਿਚ ਨਸ਼ੇ ਨੇ ਇਕ ਹੋਰ ਘਰ ਦਾ ਚਿਰਾਗ ਬੁਝਾਇਆ

Punjab | 08:00 PM IST Oct 12, 2019

ਸਬ ਡਵੀਜ਼ਨ ਤਲਵੰਡੀ ਸਾਬੋ ਵਿਚ ਚਿੱਟੇ ਦੀ ਲਤ ਨੇ ਇੱਕ ਹੋਰ ਘਰ ਦਾ ਚਿਰਾਗ ਬੁਝ ਦਿੱਤਾ ਹੈ। ਕਾਫੀ ਸਮੇਂ ਤੋ ਨਸ਼ੇ ਦੇ ਆਦੀ ਤਲਵੰਡੀ ਸਾਬੋ ਦੇ ਨੌਜਵਾਨ ਲੱਡੂ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਆਪਣੀ ਬੁੱਢੀ ਦਾਦੀ ਦਾ ਸਹਾਰਾ ਸੀ।

ਜਾਣਕਾਰੀ ਮੁਤਾਬਕ ਨੌਜਵਾਨ ਦੇ ਮਾਤਾ-ਪਿਤਾ ਦੁਨੀਆਂ ਵਿੱਚ ਨਹੀਂ ਹਨ। ਉਸ ਦਾ ਪਾਲਣ-ਪੋਸ਼ਣ ਉਸ ਦੀ ਬਜ਼ੁਰਗ ਦਾਦੀ ਕਰਦੀ ਸੀ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਆਪਣੀ ਬਜ਼ੁਰਗ ਦਾਦੀ, ਪਤਨੀ ਤੇ ਇੱਕ ਬੱਚਾ ਛੱਡ ਗਿਆ ਹੈ। ਚਿੱਟੇ ਕਰਕੇ ਕੁੱਝ ਸਮੇਂ ਤੋਂ ਪੀਲੀਏ ਦਾ ਸ਼ਿਕਾਰ ਹੋ ਗਿਆ ਸੀ। ਲੱਡੂ ਦੇ ਸਿਰ ਉਤੇ ਮਾਤਾ ਪਿਤਾ ਦਾ ਸਾਈਆ ਪਹਿਲਾਂ ਹੀ ਨਹੀਂ ਸੀ ਤੇ ਉਸ ਦੀ ਬੁੱਢੀ ਦਾਦੀ ਨੇ ਹੀ ਉਸ ਦਾ ਪਾਲਣ ਪੋਸ਼ਣ ਕੀਤਾ।

ਭਾਵੇਂ ਕਿ ਲੱਡੂ ਦਾ ਵਿਆਹ ਕਰ ਦਿੱਤਾ ਕਿ ਉਹ ਕੰਮ ਕਾਜ ਕਰੇਗਾ ਪਰ ਵਿਆਹ ਤੋਂ ਬਾਅਦ ਨਸ਼ੇ ਜਿਆਦਾ ਕਰਨ ਲੱਗਾ। ਇਥੋਂ ਤੱਕ ਕਿ ਪਤਨੀ ਦੀ ਕੁੱਟਮਾਰ ਵੀ ਕਰਦਾ ਸੀ। ਮ੍ਰਿਤਕ ਲੱਡੂ ਦੀ ਸੱਸ ਨੇ ਦੱਸਿਆ ਕਿ ਉਸ ਦਾ ਨਸ਼ਾ ਛੁਡਾਉਣ ਲਈ ਆਪਣਾ ਸਾਰਾ ਘਰ ਲਗਾ ਦਿੱਤਾ ਇਥੋਂ ਤੱਕ ਕਿ ਕਰਜੇ ਵੀ ਸਿਰ ਚੜ੍ਹਾ ਲਏ ਪਰ ਉਹ ਨੇ ਨਸ਼ਾ ਨਹੀਂ ਛੱਡਿਆ।

SHOW MORE