HOME » Videos » Punjab
Share whatsapp

ਸਾਊਦੀ ਅਰਬ ਦੀ ਜੇਲ੍ਹ ’ਚੋਂ ਰਿਹਾਈ ਦੀ ਅਪੀਲ ਕਰਨ ਵਾਲਾ ਨੌਜਵਾਨ ਘਰ ਪਰਤਿਆ

Punjab | 05:50 PM IST Sep 09, 2018

ਸਾਊਦੀ ਅਰਬ ਦੀ ਜੇਲ੍ਹ ਵਿਚ ਫਸਿਆ ਗੁਰਦਾਸਪੁਰ ਦਾ ਮਨਜਿੰਦਰ ਸਿੰਘ ਆਖਰਕਾਰ ਰਿਹਾਅ ਹੋ ਕੇ ਘਰ ਪਰਤ ਆਇਆ ਹੈ। ਮਨਜਿੰਦਰ ਦੇ ਪਿੰਡ ਪਹੁੰਚਣ ਉਤੇ ਉਸ ਦਾ ਪਰਿਵਾਰ ਖੁਸ਼ੀ ਵਿਚ ਫੁੱਲਿਆ ਨਹੀਂ ਸਮਾ ਰਿਹਾ।
ਮਨਜਿੰਦਰ ਸਿੰਘ ਸੁਨਹਿਰੇ ਭਵਿੱਖ ਦੇ ਸੁਪਨੇ ਲੈ ਕੇ ਸਾਲ 2017 ਵਿੱਚ ਸਾਊਦੀ ਅਰਬ ਗਿਆ ਸੀ। ਏਜੰਟ ਨੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਸਨ, ਪਰ ਉਥੇ ਹਾਲਾਤ ਕੁਝ ਹੋਰ ਸਨ। ਇੰਨਾ ਹੀ ਨਹੀਂ, ਕੁਝ ਸਮੇਂ ਬਾਅਦ ਮਨਜਿੰਦਰ ਨੂੰ ਚੋਰੀ ਦੇ ਇਲਜ਼ਾਮ ਵਿਚ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਤੋਂ ਮਨਜਿੰਦਰ ਨੇ ਵੀਡੀਓ ਬਣਾ ਕੇ ਸਾਂਸਦ ਭਗਵੰਤ ਮਾਨ ਤੱਕ ਪਹੁੰਚਾਈ ਅਤੇ ਉਸ ਦੀ ਰਿਹਾਈ ਦੀਆਂ ਕੋਸ਼ਿਸ਼ਾਂ ਸ਼ੁਰੂ ਹੋਈਆਂ। 6 ਮਹੀਨੇ ਤੱਕ ਜੇਲ੍ਹ ਵਿੱਚ ਰਹਿਣ ਮਗਰੋਂ ਉਸ ਦੀ ਘਰ ਵਾਪਸੀ ਹੋ ਸਕੀ।

ਉਸ ਮੁਤਾਬਕ ਭਗਵੰਤ ਮਾਨ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਬਦੌਲਤ ਉਹ ਘਰ ਪਰਤ ਸਕਿਆ ਹੈ। ਮਨਜਿੰਦਰ ਮੁਤਾਬਕ, ਚਾਰ ਭਾਰਤੀ ਨੌਜਵਾਨ ਹਾਲੇ ਵੀ ਉਸੇ ਜੇਲ੍ਹ ਵਿੱਚ ਬੰਦ ਹਨ। ਉਸ ਨੇ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਵੀ ਉਥੋਂ ਰਿਹਾਅ ਕਰਵਾਇਆ ਜਾਵੇ। ਕਮਲ ਦੇ ਸਹੀ ਸਲਾਮਤ ਵਾਪਸ ਪਰਤਣ 'ਤੇ ਉਸ ਦੇ ਘਰ ਵਿਚ ਵਿਆਹ ਵਾਲਾ ਮਾਹੌਲ ਹੈ। ਮਨਜਿੰਦਰ ਸਿੰਘ ਗੁਰਦਾਸਪੁਰ ਦੇ ਹੀ ਏਜੰਟ ਜ਼ਰੀਏ ਸਊਦੀ ਅਰਬ ਦੀ ਕੰਪਨੀ ਵਿਚ ਨੌਕਰੀ ਕਰਨ ਗਿਆ ਸੀ। ਉਥੇ ਉਸ ਨੂੰ ਕੰਮ ਤਾਂ ਮਿਲ ਗਿਆ ਸੀ ਪਰ ਕੰਪਨੀ ਨੇ ਕੋਈ ਪੈਸਾ ਨਹੀਂ ਦਿੱਤਾ, ਜਦੋਂ ਉਸ ਨੇ ਆਪਣਾ ਮਿਹਨਤਾਨਾ ਮੰਗਿਆ ਤਾਂ ਕੰਪਨੀ ਨੇ ਉਸ ਨੂੰ ਤੇ ਉਸ ਦੇ ਸਾਥੀਆਂ ਨੂੰ ਕਿਸੇ ਕੇਸ ਵਿੱਚ ਫਸਾ ਕੇ ਜੇਲ੍ਹ ਡੱਕ ਦਿੱਤਾ ਸੀ।

ਕਮਲ ਨੇ ਜੇਲ੍ਹ ਵਿਚੋਂ ਹੀ ਆਪਣੇ ਪਰਿਵਾਰ ਤੇ ਭਾਰਤ ਸਰਕਾਰ ਨੂੰ ਵੀਡੀਓ ਭੇਜ ਕੇ ਆਪਣੇ ਹਾਲਾਤ ਬਾਰੇ ਜਾਣੂ ਕਰਾਇਆ ਸੀ। ਉਸ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੂੰ ਅਪੀਲ ਕੀਤੀ ਸੀ ਕਿ ਉਸ ਨੂੰ ਛੇਤੀ ਤੋਂ ਛੇਤੀ ਸਊਦੀ ਦੀ ਸਫਰ ਜੇਲ੍ਹ ਵਿਚੋਂ ਆਜ਼ਾਦ ਕਰਵਾ ਕੇ ਵਤਨ ਵਾਪਸ ਲਿਆਂਦਾ ਜਾਵੇ। ਹੁਣ ਮਨਜਿੰਦਰ ਦੇ ਘਰ ਪਰਤਣ 'ਤੇ ਉਸ ਦੇ ਪਿਤਾ ਤੇ ਪਤਨੀ ਸਮੇਤ ਸਾਰਾ ਪਰਿਵਾਰ ਖੁਸ਼ ਹੈ। ਦੋ ਬੱਚਿਆਂ ਦੇ ਪਿਤਾ ਮਨਜਿੰਦਰ ਨੇ ਦੱਸਿਆ ਕਿ ਉਹ ਦੋ ਲੱਖ ਰੁਪਏ ਦੇ ਕੇ ਇੱਕ ਸਾਲ ਪਹਿਲਾਂ ਸਊਦੀ ਅਰਬ ਗਿਆ ਸੀ ਪਰ ਉਸ ਨੂੰ ਉੱਥੇ ਕੋਈ ਕਮਾਈ ਤਾਂ ਕੀ ਹੋਣੀ ਸੀ ਉਲਟਾ ਜੇਲ੍ਹ ਦੀ ਰੋਟੀ ਖਾਣੀ ਪਈ। ਉਸ ਨੇ ਵੀਡੀਓ ਵਿੱਚ ਦੱਸਿਆ ਸੀ ਕਿ ਉਸੇ ਹੀ ਜੇਲ੍ਹ ਵਿੱਚ ਕੁਝ ਹੋਰ ਪੰਜਾਬੀ ਨੌਜਵਾਨਾਂ ਤੋਂ ਇਲਾਵਾ ਕੁਝ ਉੱਤਰ ਪ੍ਰਦੇਸ਼ ਦੇ ਨੌਜਵਾਨ ਵੀ ਫਸੇ ਹੋਏ ਹਨ। ਮਨਜਿੰਦਰ ਦੇ ਪਰਿਵਾਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦਾ ਸ਼ੁਕਰਾਨਾ ਵੀ ਕੀਤਾ।

SHOW MORE