HOME » Top Videos » Punjab
Share whatsapp

'ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦਾ' ਗੀਤ 'ਤੇ ਚਲੀਆਂ ਗੋਲੀਆਂ, ਦੇਖੋ ਵੀਡੀਓ

Punjab | 12:14 PM IST Nov 06, 2019

ਸਰਕਾਰ ਵੱਲੋਂ ਵਿਆਹ, ਪਾਰਟੀਆਂ ਵਿਚ ਫਾਇਰਿੰਗ ਕਰਨ ਉਤੇ ਪਾਬੰਦੀ ਲਾਈ ਹੈ ਪਰ ਲੋਕ ਸ਼ਰੇਆਮ ਇਨ੍ਹਾਂ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਦੋ ਦਿਨ ਪਹਿਲਾਂ ਪੰਚਮ ਗੈਂਗ ਵੱਲੋਂ ਵਿਆਹ ਸਮਾਗਮ ਵਿਚ ਫਾਇਰਿੰਗ ਕੀਤੀ। ਵੀਡੀਓ ਵਾਇਰਲ ਹੋਣ ਤੋਂ ਦੋ ਦਿਨ ਬਾਅਦ ਪੁਲਿਸ ਨੇ ਪੰਜਾਬ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਏਡੀਸੀਪੀ ਨੇ ਦੱਸਿਆ ਕਿ 29 ਅਕਤੂਬਰ ਨੂੰ ਗੋਲਡੀ ਵਾਸੀ ਸੁਭਾਣਾ ਦੇ ਵਿਆਹ ਦੀ ਪਾਰਟੀ ਸੀ। ਵੀਡੀਓ ਵਿਚ 'ਜੱਟਾਂ ਤੂੰ ਤਾਂ ਸ਼ਰੇਆਮ ਧੱਕਾ ਕਰਦੈਂ' ਗੀਤ ਉਤੇ ਪੰਚਮ ਅਤੇ ਲਵ ਨਾਂ ਦੇ ਨੌਜਵਾਨ 32 ਬੋਰ ਤੋਂ ਫਾਇਰਿੰਗ ਕੀਤੀ। ਪੁਲਿਸ ਨੇ ਹੋਰਨਾਂ ਨੌਜਵਾਨਾਂ ਦੀ ਪਛਾਣ ਕਰਕੇ ਸਾਰਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ ਅਤੇ ਛੇਤੀ ਸਭ ਦੀ ਗ੍ਰਿਫਤਾਰੀ ਕਰ ਲਈ ਜਾਵੇਗੀ।

SHOW MORE
corona virus btn
corona virus btn
Loading