HOME » Top Videos » Religion
Share whatsapp

ਪਾਕਿਸਤਾਨ ’ਚ 100 ਕੁੜੀਆਂ ਵੱਲੋਂ ‘ਕਲਿ ਤਾਰਣ ਗੁਰੁ ਨਾਨਕ ਆਇਆ’ ਸ਼ਬਦ ਗਾਇਨ, ਵੀਡੀਓ ਦੇਖੋ

Life | 03:46 PM IST Oct 15, 2019

ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਨਵੰਬਰ ਵਿਚ ਮਨਾਇਆ ਜਾ ਰਿਹਾ ਹੈ। ਪਾਕਿਸਤਾਨ ਵਿਚ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘਾ ਸੰਗਤਾਂ ਦੇ ਦਰਸ਼ਨਾਂ ਲਈ ਖੋਲਿਆ ਜਾਵੇਗਾ। ਭਾਰਤ ਵਿਚ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਪੂਰੇ ਜੋਰਾਂ ਨਾਲ ਚਲ ਰਹੀ ਹੈ। ਪੰਜਾਬੀ ਗਾਇਕ ਸੁਖਵਿੰਦਰ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ਬਦ ‘ਕਲਿ ਤਾਰਣ ਗੁਰੁ ਨਾਨਕ ਆਇਆ’ ਯੂ-ਟਿਊਬ ਉਤੇ ਪੋਸਟ ਕੀਤਾ ਹੈ।ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ 100 ਸਿੱਖ ਲੜਕੀਆਂ ਨੇ ‘ਕਲਿ ਤਾਰਣ ਗੁਰੁ ਨਾਨਕ ਆਇਆ’ ਨੂੰ ਗਾਇਆ। ਇਸ ਸਬੰਧੀ ਜਾਣਕਾਰੀ ਗਾਇਕ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਾਰੀਆਂ ਲੜਕੀਆਂ ਕੋਲ ਅਪਣੇ-ਅਪਣੇ 100 ਸਾਜਾਂ (ਹਰਮੋਨੀਅਮ) ਸਨ। ਇਹ ਲੜਕੀਆਂ ਰੋਜ਼ 7-8 ਘੰਟੇ ਸ਼ਬਦ ਦੀ ਪ੍ਰੈਕਟਿਸ ਕਰਦੀਆਂ ਸਨ ਅਤੇ 8 ਦਿਨਾਂ ਵਿਚ ਹੀ ਲੜਕੀਆਂ ਨੇ ਸ਼ਬਦ ਸਿਖਿਆ ਅਤੇ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਗਾਇਆ। ਇਸ ਮੌਕੇ ਸੁਖਵਿੰਦਰ ਨੇ ਸਾਰਿਆਂ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ।

 

SHOW MORE