HOME » Videos » Religion
Share whatsapp

ਹੁਣ ਮਾਤਾ ਵੈਸ਼ਨੋ ਦੇਵੀ ਤੋਂ ਭੈਰੋ ਮੰਦਰ ਤੱਕ ਸਿਰਫ 3 ਮਿੰਟ ਵਿਚ ਰੋਪਵੇਅ ਦੁਆਰਾ ਪਹੁੰਚ ਸਕਣਗੇ, ਜਾਣੋ ਕਿੰਨਾ ਹੋਵੇਗਾ ਕਿਰਾਇਆ

Religion | 11:12 AM IST Dec 27, 2018

ਜੰਮੂ ਅਤੇ ਕਸ਼ਮੀਰ ਦੇ ਗਵਰਨਰ, ਸਤਪਾਲ ਮਲਿਕ ਨੇ ਸੋਮਵਾਰ ਨੂੰ ਭਵਨ-ਭੈਰੋਂ ਪੈਸੈਂਜਰ ਰੋਪ-ਵੇ ਸੇਵਾ ਦਾ ਉਦਘਾਟਨ ਕੀਤਾ. 85 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਸਿੱਧ ਵੈਸ਼ਨੋ ਦੇਵੀ ਮੰਦਰ ਦੇ ਸ਼ਰਧਾਲੂਆਂ ਨੂੰ ਲਾਭ ਹੋਵੇਗਾ. ਗਵਰਨਰ ਮਲਿਕ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਦੇ ਚੇਅਰਮੈਨ ਵੀ ਹਨ. ਇੱਕ ਸਰਕਾਰੀ ਬੁਲਾਰੇ ਅਨੁਸਾਰ, ਮਲਿਕ ਨੇ ਰਾਜ ਭਵਨ ਵਿੱਚ ਇੱਕ ਸਮਾਰੋਹ ਵਿੱਚ ਇਸ ਅਤਿ ਆਧੁਨਿਕ ਸੇਵਾ ਨੂੰ ਜਾਰੀ ਕੀਤਾ. ਉਨ੍ਹਾਂ ਨੇ ਕਿਹਾ ਕਿ ਰੋਪਵੇਅ ਦੀ ਸ਼ੁਰੂਆਤ ਹੋਣ ਕਾਰਨ ਮਾਤਾ ਵੈਸ਼ਨੋ ਦੇਵੀ ਮੰਦਰ ਅਤੇ ਭੈਰੋਂ ਮੰਦਰ ਦੇ ਵਿਚਾਲੇ ਯਾਤਰਾ ਦਾ ਸਮਾਂ ਇਕ ਘੰਟਾ ਤੋਂ ਸਿਰਫ ਤਿੰਨ ਮਿੰਟ ਵਿਚ ਤੈਅ ਕੀਤਾ ਜਾ ਸਕੇਗਾ.

ਬੁਲਾਰੇ ਅਨੁਸਾਰ ਬੋਰਡ ਨੇ ਟਿਕਟ ਦੀ ਕੀਮਤ ਘੱਟ ਰੱਖਣ ਦਾ ਫੈਸਲਾ ਕੀਤਾ ਹੈ. ਟਿਕਟ ਦੀ ਕੀਮਤ 100 ਰੁਪਏ ਪ੍ਰਤੀ ਯਾਤਰੀ ਹੋਵੇਗੀ. ਰਾਜਪਾਲ ਨੇ ਉਨ੍ਹਾਂ ਅਫਸਰਾਂ ਤੇ ਇੰਜੀਨੀਅਰਾਂ ਦੀਆਂ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ ਜਿਨ੍ਹਾਂ ਨੇ ਇਸ ਮੈਗਾ ਪ੍ਰੋਜੈਕਟ ਨੂੰ ਹਕੀਕਤ ਵਿਚ ਬਦਲ ਦਿੱਤਾ ਹੈ. ਰੋਪਵੇਅ ਦਾ ਕੈਬਿਨ ਅਤੇ ਕਈ ਉਪਕਰਣ ਸਵਿਟਜ਼ਰਲੈਂਡ ਤੋਂ ਆਯਾਤ ਕੀਤੇ ਗਏ ਹਨ.

 

SHOW MORE