HOME » Videos » Religion
Share whatsapp

ਸੰਗਤ ਲਈ ਖਿੱਚ ਦਾ ਕੇਂਦਰ ਬਣਿਆ ਨਨਕਾਣਾ ਸਾਹਿਬ ਦਾ ਇਹ ਮਾਡਲ

Religion | 12:55 PM IST Mar 30, 2019

ਨਿਰੋਲ ਸੇਵਾ ਸੰਸਥਾ ਵੱਲੋਂ ਸ੍ਰੀ ਮੁਕਤਸਰ ਸਾਹਿਬ ਤੋਂ ਸੁਲਤਾਨਪੁਰ ਲੋਧੀ ਲਈ ਸਜਾਏ ਗਏ ਨਗਰ ਕੀਰਤਨ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਨਨਕਾਣਾ ਸਾਹਿਬ ਦੇ ਵਡ ਅਕਾਰੀ ਮਾਡਲ ਸੰਗਤ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ। ਇਹ ਮਾਡਲ ਬਣਾਉਣ ਵਾਲੇ ਕਾਰੀਗਰ ਦਾ ਦਾਅਵਾ ਕਿ ਨਨਕਾਣਾ ਸਾਹਿਬ ਦਾ ਇੰਨਾ ਵੱਡਾ ਮਾਡਲ ਦੁਨੀਆਂ ਵਿਚ ਅੱਜ ਤੱਕ ਨਹੀਂ ਬਣਿਆ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸੰਗਤ ਵਿਚ ਬਹੁਤ ਉਤਸ਼ਾਹ ਹੈ ਅਤੇ ਹਰ ਸਿੱਖ ਇਸ ਪੁਰਬ ਸਬੰਧੀ ਸਮਾਗਮਾਂ ਵਿਚ ਕਿਸੇ ਨਾ ਕਿਸੇ ਤਰ੍ਹਾਂ ਯੋਗਦਾਨ ਪਾਉਣ ਲਈ ਉਤਾਵਲਾ ਹੈ। ਇਸੇ ਤਰ੍ਹਾਂ ਦਾ ਯੋਗਦਾਨ ਇਕਬਾਲ ਸਿੰਘ ਪਾ ਰਿਹਾ। ਸਟੈਚੂ ਅਤੇ ਮਾਡਲ ਬਣਾਉਣ ਦਾ ਕੰਮ ਕਰਨ ਵਾਲੇ ਇਸ ਕਿਰਤੀ ਸਿੱਖ ਦਾ ਦਾਅਵਾ ਹੈ ਕਿ ਨਨਕਾਣਾ ਸਾਹਿਬ ਦਾ ਇਹ ਮਾਡਲ 13 ਫੁੱਟ ਉੱਚਾ ਅਤੇ 30 ਫੁੱਟ ਚੌੜਾ ਹੈ ਅਤੇ ਵਿਸ਼ਵ ਵਿਚ ਇਸ ਤੋਂ ਪਹਿਲਾਂ ਇੰਨਾ ਵੱਡਾ ਮਾਡਲ ਨਹੀਂ ਬਣਿਆ। ਇਹ ਮਾਡਲ ਲੱਕੜ ਅਤੇ ਫਾਈਬਰ ਨਾਲ ਤਿਆਰ ਕੀਤਾ ਗਿਆ ਹੈ ਅਤੇ ਕਈ ਮਹੀਨਿਆਂ ਦੀ ਸਖ਼ਤ ਮਿਹਨਤ ਇਸ ਉਤੇ ਲੱਗੀ ਹੈ। ਇਸ ਤੋਂ ਇਲਾਵਾ 8 ਫੁੱਟ ਉੱਚਾ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਵੀ ਤਿਆਰ ਕੀਤਾ ਗਿਆ ਹੈ। ਮਾਡਲ ਅਤੇ ਸਟੈਚੂ ਤਿਆਰ ਕਰਨ ਦਾ ਮਾਹਿਰ ਇਕਬਾਲ ਸਿੰਘ ਵਿਦੇਸ਼ਾਂ ਵਿੱਚ ਵੀ ਫੇਰੀ ਲਾ ਚੁਕਾ ਹੈ।

 

SHOW MORE