HOME » Videos » Religion
Share whatsapp

ਪਿੰਡ ਭੈਣੀ ਦੇ ਵਸਨੀਕ 13 ਸਾਲਾਂ ਤੋਂ ਲਾਉਂਦੇ ਨੇ ਮਿੱਠੇ ਪਾਣੀ ਦੀ ਛਬੀਲ

Religion | 04:06 PM IST May 16, 2018

ਮੰਨਿਆ ਜਾਂਦਾ ਹੈ 20 ਰੁਪਏ ਨਾਲ ਗੁਰੂ ਨਾਨਕ ਦੇਵ ਜੀ ਵੱਲੋਂ ਲੰਗਰ ਦੀ ਪ੍ਰਥਾ ਦੀ ਸ਼ੁਰੂਆਤ ਕੀਤੀ ਗਈ ਸੀ। ਚਾਹੇ ਕਿਸੇ ਵੀ ਤਰ੍ਹਾਂ ਦੇ ਹਾਲਾਤ ਹੋਣ ਗੁਰੂ ਦੇ ਸਿੱਖ ਲੰਗਰ ਹਮੇਸ਼ਾ ਲੰਗਾਉਂਦੇ ਹਨ। ਗਰਮੀ, ਸਰਦੀ, ਭੁਚਾਲ, ਮੀਂਹ ਕੁੱਝ ਵੀ ਹੋਵੇ ਇੱਕ ਗੁਰੂ ਦਾ ਸਿੱਖ ਹਮੇਸ਼ਾ ਲੋੜਵੰਦਾਂ ਲਈ ਲੰਗਰ ਲਗਾਉਂਦਾ ਹੈ। ਅਜਿਹੀ ਹੀ ਇੱਕ ਮਿਸਾਲ ਵੇਖਣ ਨੂੰ ਮਿਲੀ ਰੂਪਨਗਰ ਦੇ ਬੇਲਾ ਰੋਡ 'ਤੇ, ਜਿੱਥੇ ਪਿਛਲੇ 13 ਸਾਲਾਂ ਤੋਂ ਗਰਮੀਆਂ 'ਚ ਲਗਾਤਾਰ 60 ਦਿਨਾਂ ਲਈ ਮਿੱਠੇ ਪਾਣੀ (ਛਬੀਲ) ਦਾ ਲੰਗਰ ਲਗਾਇਆ ਜਾਂਦਾ ਹੈ। ਇਸ ਲੰਗਰ ਦੀ ਖਾਸ ਗੱਲ ਇਹ ਹੈ ਕਿ ਪਿੰਡ ਦਾ ਹਰ ਬੰਦਾ ਆਪਣੇ ਆਪ ਹੀ ਇਸ ਲੰਗਰ 'ਚ ਸੇਵਾ ਪਾਉਂਦਾ ਹੈ।

ਇਹ ਛਬੀਲ ਪੂਰੀ ਗਰਮੀ ਦੇ ਮੌਸਮ 'ਚ ਰੋਪੜ-ਬੇਲਾ ਮਾਰਗ 'ਚ ਪੈਂਦੇ ਪਿੰਡ ਭੈਣੀ ਦੇ ਨਜ਼ਦੀਕ ਇਲਾਕੇ 'ਚ ਲਗਾਈ ਜਾਂਦੀ ਹੈ। ਇਹ ਛਬੀਲ ਦੇ ਮੁੱਖ ਸੇਵਾਦਾਰ ਇਲਾਕਾ ਨਿਵਾਸੀ ਸੇਵਾ ਸਿੰਘ ਨੇ ਦੱਸਿਆ ਕਿ 13 ਸਾਲ ਪਹਿਲਾਂ ਲੋਕਾਂ ਨੂੰ ਗਰਮੀ ਤੋਂ ਨਿਜਾਤ ਪਾਉਣ ਲਈ ਠੰਡਾ-ਮਿੱਠਾ ਪਾਣੀ ਪਿਆਉਣ ਦੀ ਇੱਛਾ ਹੋਈ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਤੋਂ ਮਦਦ ਵੀ ਮੰਗੀ। ਤਾਂ ਉਨ੍ਹਾਂ ਦੇ ਜਰਮਨ 'ਚ ਰਹਿੰਦੇ ਰਿਸ਼ਤੇਦਾਰ ਨੇ ਉਨ੍ਹਾਂ ਨੂੰ 15 ਬੋਰੀ ਚੀਨੀ ਲਈ ਪੈਸੇ ਭੇਜ ਦਿੱਤੇ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਦਿਨ ਤੋਂ ਬਾਅਦ ਇਲਾਕੇ ਦੇ ਲੋਕ ਆਪਣੇ ਆਪ ਲੰਗਰ 'ਚ ਆਪਣੀ ਸੇਵਾ ਪਾਉਂਦੇ ਗਏ। ਹੁਣ ਸਾਰੇ ਇਲਾਕਾ ਨਿਵਾਸੀ ਮਿਲ ਕੇ ਲੰਗਰ ਦੀ ਸੇਵਾ 'ਚ ਹਰ ਤਰ੍ਹਾਂ ਦਾ ਯੋਗਦਾਨ ਪਾਉਂਦੇ ਹਨ।

SHOW MORE